Skip to content

ਬੈਡਮਿੰਟਨ ਸ਼੍ਰੀਕਾਂਤ ਨੇ ਚਾਈਨਾ ਓਪਨ ’ਚੋਂ ਨਾਂ ਵਾਪਸ ਲਿਆ

Share this story

ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਚੀਨ ਓਪਨ ਖ਼ਿਤਾਬ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਪਰ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਮੰਗਲਵਾਰ ਤੋਂ ਇਸ ਟੂਰਨਾਮੈਂਟ ਤੋਂ ਸੱਤ ਲੱਖ ਡਾਲਰ ਦੀ ਇਨਾਮੀ ਰਕਮ ਵਾਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰਨਗੀਆਂ। ਵਿਸ਼ਵ ਰੈਂਕਿੰਗ ਵਿਚ ਸਾਬਕਾ ਨੰਬਰ ਇਕ ਭਾਰਤੀ ਖਿਡਾਰੀ ਸ਼੍ਰੀਕਾਂਤ ਦਾ ਸਾਹਮਣਾ ਵਿਸ਼ਵ ਚੈਂਪੀਅਨ ਅਤੇ ਜਾਪਾਨ ਦੇ ਨੰਬਰ ਇਕ ਖਿਡਾਰੀ ਕੈਂਟੋ ਮੋਮੋਟਾ ਨਾਲ ਹੋਣਾ ਸੀ ਪਰ ਉਨ੍ਹਾਂ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ। ਸ਼੍ਰੀਕਾਂਤ ਅਗਲੇ ਹਫ਼ਤੇ ਖੇਡੇ ਜਾਣ ਵਾਲੇ ਹਾਂਗ-ਕਾਂਗ ਓਪਨ ਵਰਲਡ ਟੂਰ ਸੁਪਰ 500 ਮੁਕਾਬਲੇ ਵਿੱਚ ਹਿੱਸਾ ਲੈਣਗੇ। ਭਾਰਤ ਸਿੰਧੂ ਅਤੇ ਸਾਇਨਾ ਦੀਆਂ ਖੇਡਾਂ ‘ਤੇ ਨਜ਼ਰ ਰੱਖੇਗਾ ਜਿਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਹੈ। ਸਿੰਗਲਜ਼ ਵਿਚ ਇਨ੍ਹਾਂ ਦੋਵਾਂ ਮਹਿਲਾ ਖਿਡਾਰੀਆਂ ਤੋਂ ਇਲਾਵਾ, ਡਬਲਜ਼ ਵਿਚ ਸਤਵਿਕਸੈਰਾਜ ਰੰਕੀਰੇਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਸਿੰਧੂ ਅਤੇ ਸਾਇਨਾ ਨੇ ਚੀਨ, ਕੋਰੀਆ ਅਤੇ ਡੈਨਮਾਰਕ ਵਿਚ ਖੇਡੇ ਗਏ ਪਿਛਲੇ ਤਿੰਨ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਭਾਰਤੀ ਖਿਡਾਰੀਆਂ ਨੇ ਫਰੈਂਚ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਕੇ ਤਾਲ ਵਿਚ ਹੋਣ ਦਾ ਸੰਕੇਤ ਦਿੱਤਾ। ਸਿੰਧੂ, ਜਿਸ ਨੇ ਇਸ ਸਾਲ ਅਗਸਤ ਵਿਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ, ਨੂੰ ਛੇਵਾਂ ਦਰਜਾ ਪ੍ਰਾਪਤ ਹੋਇਆ ਹੈ ਅਤੇ ਉਸ ਦਾ ਮੁਕਾਬਲਾ ਪਹਿਲੇ ਗੇੜ ਵਿਚ ਜਰਮਨੀ ਦੀ ਯੁਵੋਨੇ ਲੀ ਨਾਲ ਹੋਵੇਗਾ।

Share this story
WRITTEN BY

BREAKING