Skip to content

ਟੀਮ ਮੈਨੇਜਮੈਂਟ ਦਾ ਸਾਡੇ ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਚਾਹਲ

Share this story

ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਨੌਜਵਾਨ ਖਿਡਾਰੀਆਂ ਤੋਂ ਕਾਫੀ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਪਰ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਮੰਗਲਵਾਰ ਕਿਹਾ ਕਿ ਟੀਮ ਮੈਨੇਜਮੈਂਟ ਦਾ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਤੇ ਉਹ ਸਿਰਫ ਇੰਨਾ ਤੈਅ ਕਰਨਾ ਚਾਹੁੰਦਾ ਹੈ ਕਿ ਗਲਤੀਆਂ ਨਾ ਦੁਹਰਾਈਆਂ ਜਾਣ। ਭਾਰਤ ਨੇ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਬੰਗਲਾਦੇਸ਼ ਵਿਰੁੱਧ ਮੌਜੂਦਾ ਟੀ-20 ਲੜੀ ਵਿਚ ਕਈ ਨੌਜਵਾਨ ਖਿਡਾਰੀਆਂ ਨੂੰ ਉਤਾਰਿਆ ਹੈ। ਚਾਹਲ ਨੇ ਇਥੇ ਕਿਹਾ, ”ਅਜੇ ਜਿਹੜੇ 11 ਖਿਡਾਰੀ ਖੇਡ ਰਹੇ ਹਨ ਤੇ ਜਿਹੜੇ ਖਿਡਾਰੀ 15 ਮੈਂਬਰੀ ਟੀਮ ਵਿਚ ਹਨ, ਉਹ ਆਪਣੀ ਭੂਮਿਕਾ ਜਾਣਦੇ ਹਨ, ਅਜਿਹਾ ਨਹੀਂ ਹੈ ਕਿ ਕੋਈ ਇਕ ਜਾਂ ਦੋ ਮੈਚ ਖੇਡ ਕੇ ਬਾਹਰ ਹੋ ਰਿਹਾ ਹੈ।”

Share this story
WRITTEN BY

BREAKING