Skip to content

ਯੂਕੇ ਚੋਣਾਂ ’ਚ ਉਮੀਦਵਾਰਾਂ ਨੂੰ ਕਸ਼ਮੀਰ ਮਸਲਾ ਨਾ ਉਛਾਲਣ ਦੀ ਅਪੀਲ

Share this story

ਲੰਡਨ – ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਮਗਰੋਂ ਇੰਗਲੈਂਡ ਦੀਆਂ ਆਮ ਚੋਣਾਂ ’ਚ ਇਹ ਮਸਲਾ ਉਭਾਰਿਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਉਪ ਮਹਾਦੀਪ ਦੀਆਂ ਵੰਡੀਆਂ ਪਾਉਣ ਦੇ ਇਰਾਦਿਆਂ ਨੂੰ ਉਭਾਰੇ ਜਾਣ ਖ਼ਿਲਾਫ਼ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਮਸਲੇ ਦੀ ਬਜਾਏ ਇੰਗਲੈਂਡ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਕੁਝ ਭਾਰਤੀ ਪ੍ਰਵਾਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਸੁਨੇਹਿਆਂ ਅਤੇ ਚੈਟ ਗਰੁੱਪਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਕਸ਼ਮੀਰ ’ਚ ਕੌਮਾਂਤਰੀ ਦਖ਼ਲ ਦੇ ਪੱਖ ’ਚ ਮਤਾ ਪਾਸ ਕਰਨ ਅਤੇ ਉਸ ਦੇ ‘ਭਾਰਤ ਵਿਰੋਧੀ’ ਰਵੱਈਏ ਕਾਰਨ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਰਤੀ ਮੂਲ ਦੇ ਲੇਬਰ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੇ ਕਿਹਾ,‘‘ਕਸ਼ਮੀਰ ਮਸਲਾ ਉਥੋਂ ਦੇ ਲੋਕਾਂ ਦਾ ਹੈ ਅਤੇ ਸਾਰੇ ਮਸਲੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਤਹਿਤ ਸੁਲਝਾਏ ਜਾਣੇ ਚਾਹੀਦੇ ਹਨ।

Share this story
WRITTEN BY

BREAKING