Skip to content

ਉੱਤਰੀ ਕੋਰੀਆ ਨੇ ਬਿਡੇਨ ਲਈ ਇਤਰਾਜ਼ਯੋਗ ਸ਼ਬਦਾਂ ਦੀ ਕੀਤੀ ਵਰਤੋਂ

Share this story

ਉੱਤਰੀ ਕੋਰੀਆ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਦੀ ਡੈਮੋਕ੍ਰੈਟਿਕ ਉਮੀਦਵਾਰੀ ਦੀ ਦਾਅਵੇਦਾਰੀ ਕਰ ਰਹੇ ਜੋਅ ਬਿਡੇਨ ‘ਤੇ ਤਿੱਖਾ ਹਮਲਾ ਕੀਤਾ। ਉੱਤਰੀ ਕੋਰੀਆ ਨੇ ਉਨ੍ਹਾਂ ਨੂੰ ਇਕ ਪਾਗਲ ਕੁੱਤਾ ਕਿਹਾ ਹੈ। ਇਹ ਸ਼ਬਦਾਵਲੀ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਰਤੀ ਸੀ ਅਤੇ ਹੁਣ ਉੱਤਰੀ ਕੋਰੀਆ ਵਰਤ ਰਿਹਾ ਹੈ। ਗੌਰਤਲਬ ਹੈ ਕਿ ਉੱਤਰੀ ਕੋਰੀਆ ਆਪਣੇ ਵਿਵਾਦਮਈ ਬਿਆਨਾਂ ਲਈ ਜਾਣਿਆ ਜਾਂਦਾ ਹੈ ਪਰ ਇਹ ਟਿੱਪਣੀ ਉਸ ਦੇ ਆਪਣੇ ਮਾਪਦੰਡਾਂ ਤੋਂ ਵੀ ਵੱਧ ਸਖਤ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਸਮਾਚਾਰ ਏਜੰਸੀ ‘ਕੇ.ਸੀ.ਐੱਨ.ਏ.’ ਨੇ ਵੀਰਵਾਰ ਨੂੰ ਕਿਹਾ ਕਿ ਬਿਡੇਨ ਨੇ ਡੀ.ਪੀ.ਆਰ.ਕੇ. ਦੀ ਸਰਬ ਉੱਚ ਲੀਡਰਸ਼ਿਪ ਦੀ ਸ਼ਾਨ ਨੂੰ ਘਟਾਉਣ ਦੀ ਹਿੰਮਤ ਕੀਤੀ ਹੈ।”ਬਿਆਨ ਵਿਚ ਕਿਹਾ ਗਿਆ,”ਜੇਕਰ ਉਨ੍ਹਾਂ ਨੂੰ ਅਜਿਹਾ ਕਰਨ ਦਿੱਤਾ ਗਿਆ ਤਾਂ ਬਿਡੇਨ ਜਿਹੇ ਪਾਗਲ ਕੁੱਤੇ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦੇਣਾ ਚਾਹੀਦਾ ਹੈ।” ਉਸ ਵਿਚ ਕਿਹਾ ਗਿਆ,”ਅਜਿਹਾ ਕਰਨਾ ਅਮਰੀਕਾ ਲਈ ਵੀ ਫਾਇਦੇਮੰਦ ਹੋਵੇਗਾ।” ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉੱਤਰੀ ਕੋਰੀਆ ਦਾ ਗੁੱਸਾ ਕਿਸ ਕਾਰਨ ਨਿਕਲ ਰਿਹਾ ਹੈ। ਫਿਲਹਾਲ ਬਿਡੇਨ ਦੀ ਪ੍ਰਚਾਰ ਮੁਹਿੰਮ ਦੌਰਾਨ ਇਸ ਹਫਤੇ ਇਕ ਵਿਗਿਆਪਨ ਜਾਰੀ ਕੀਤਾ ਗਿਆ ਸੀ, ਜਿਸ ਵਿਚ ਟਰੰਪ ਦੀ ਵਿਦੇਸ਼ ਨੀਤੀ ਦੀ ਨਿੰਦਾ ਕਰਦਿਆਂ ਕਿਹਾ ਗਿਆ ਸੀ ਕਿ ਤਾਨਾਸ਼ਾਹਾਂ ਅਤੇ ਜ਼ਾਲਮਾਂ ਦੀ ਤਾਰੀਫ ਕੀਤੀ ਜਾਂਦੀ ਹੈ, ਸਾਡੇ ਸਾਥੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।”

Share this story
WRITTEN BY

BREAKING