April 25, 2026
#ਪੰਜਾਬ

ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਫਿਰੋਜ਼ਪੁਰੀਏ ਨਸ਼ਾ ਤਸਕਰ ਕਾਬੂ

ਕਿੱਲੋ ਹੈਰੋਇਨ, ਦੇਸੀ ਪਿਸਤੌਲ, 3 ਰੋਂਦ ਜਿੰਦਾ ਬਰਾਮਦ

ਜਲੰਧਰ – ਐੱਸ.ਐੱਸ.ਪੀ.ਜਲੰਧਰ (ਦਿਹਾਤੀ) ਸ਼੍ਰੀ ਨਵਜੋਤ ਸਿੰਘ ਮਾਹਲ ਵਲੋਂ ਲਗਾਤਰ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਦੇ ਹੋਏ ਪਿੰਡ ਸੈਦਪੁਰ ਝਿੜੀ ਸ਼ਾਹਕੋਟ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਪਾਸੋਂ 01 ਕਿਲੋ 100 ਗ੍ਰਾਮ ਹੈਰੋਇਨ,ਇੱਕ ਪਿਸਤੌਲ 315 ਬੋਰ,03 ਰੋਂਦ ਜਿੰਦਾ 315 ਬੋਰ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ.ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ.ਜਲੰਧਰ (ਦਿਹਾਤੀ) ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 05/12/19 ਨੂੰ ਐੱਸ.ਆਈ.ਸੁਰਿੰਦਰ ਕੁਮਾਰ, ਮੁੱਖ ਅਫਸਰ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਬਰਾਏ ਚੈਕਿੰਗ ਦੌਰਾਨ ਬਾਹਦ ਰਕਬਾ ਪਿੰਡ ਸੈਦਪੁਰ ਝਿੜੀ ਮਜੂਦ ਸਨ,ਚੈਕਿੰਗ ਦੌਰਾਨ ਪਿੰਡ ਮੀਏਵਾਲ ਮਾਲਵੀਆ ਵਲੋਂ ਇੱਕ ਮੋਟਰਸਾਈਕਲ ਨੰਬਰ ਪੀ.ਬੀ-05-ਐਕ?ਸ -682 ਤੇ ਸਵਾਰ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ,ਜਿਨ੍ਹਾਂ ਨੂੰ ਸ਼ੱਕ ਦੀ ਨਿਗਾਹ ਤੇ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਗੁਰਵਿੰਦਰ ਸਿੰਘ(ਉਮਰ ਕਰੀਬ 23 ਸਾਲ)ਪੁੱਤਰ ਸੁਖਦੇਵ ਸਿੰਘ ਵਾਸੀ ਚੰਗਾਲੀ ਕਦੀਮ ਥਾਣਾ ਮੱਲਾਂਵਾਲਾ ਜ਼ਿਲਾ ਫਿਰੋਜਪੁਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਜਗਦੀਸ਼ ਸਿੰਘ(ਉਮਰ ਕਰੀਬ 22 ਸਾਲ)ਪੁੱਤਰ ਨਿੰਦਰ ਸਿੰਘ ਵਾਸੀ ਗੱਟੀ ਰਾਜੋਕੇ ਥਾਣਾ ਸਦਰ ਫਿਰੋਜਪੁਰ ਦੱਸਿਆ.ਦੋਸ਼ੀਆਂ ਦੀ ਫਰਦ ਸਹਿਮਤੀ ਮੁਤਾਬਿਕ ਸ਼੍ਰੀ ਪਿਆਰਾ ਸਿੰਘ,ਪੀ.ਪੀ.ਐੱਸ,ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਨੂੰ ਮੌਕਾ ਪਰ ਬੁਲਾਇਆ ਗਿਆ,ਜਿਨ੍ਹਾਂ ਦੀ ਹਾਜ਼ਰੀ ਵਿੱਚ ਗੁਰਵਿੰਦਰ ਸਿੰਘ ਉਕਤ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 900 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਸਦੇ ਸਰੀਰ ਦੀ ਤਲਾਸ਼ੀ ਲੈਣ ਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 03 ਰੋਂਦ ਜਿੰਦਾ ਬਰਾਮਦ ਹੋਏ.ਫਿਰ ਜਗਦੀਸ਼ ਸਿੰਘ ਉਕਤ ਦੀ ਤਲਾਸ਼ੀ ਕਰਨ ਤੇ ਉਸ ਕੋਲੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ.ਜਿਸਤੇ ਮੁਕੱਦਮਾ ਨੰਬਰ 262 ਮਿਤੀ 05/12/19 ਜੁਰਮ 21-ਐੱਨ.ਡੀ.ਪੀ.ਐੱਸ.ਐਕਟ 25-ਅਸਲਾ ਐਕਟ ਥਾਣਾ ਸ਼ਾਹਕੋਟ ਦਰਜ ਕਰਕੇ,ਤਫਤੀਸ਼ ਅਮਲ ਵਿੱਚ ਲਿਆਂਦੀ.ਦੋਸ਼ੀਆਂ ਪਾਸੋਂ ਢੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ,ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ.ਗੁਰਵਿੰਦਰ ਸਿੰਘ ਨੇ ਪੁੱਛਗਿੱਛ ਦੇ ਦੌਰਾਨ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਗੱਟੀ ਰਾਜੋਕੇ ਜੋ ਦਾਣਾ ਮੰਡੀ ਫਿਰੋਜਪੁਰ ਵਿੱਚ ਮੁਨੀਮੀ ਦਾ ਕੰਮ ਕਰਦਾ ਹੈ,ਜਿਸ ਨਾਲ ਉਸਦੀ ਦੋਸਤੀ ਹੋ ਗਈ ਅਤੇ ਦੋਨੋ ਰੱਲ ਕਿ ਹੈਰੋਇਨ ਦਾ ਧੰਦਾ ਕਰਨ ਲੱਗ ਪਏ.ਜਨਵਰੀ 2019 ਵਿੱਚ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਉਸ ਪਾਸੋਂ ਇੱਕ ਪਿਸਤੌਲ ਬਰਾਮਦ ਕਰਕੇ ਜੇਲ ਭੇਜਿਆ ਸੀ.ਇਸੇ ਤਰਾਂ ਮਿਤੀ 03/12/19 ਨੂੰ ਐੱਸ.ਆਈ ਨਿਰਮਲ ਸਿੰਘ,ਸੀ.ਆਈ.ਏ ਸਟਾਫ ਜਲੰਧਰ(ਦਿਹਾਤੀ)ਸਮੇਤ ਸਾਥੀ ਪੁਲਿਸ ਕਰਮਚਾਰੀਆ ਦੇ ਬਰਾਏ ਗਸ਼ਤ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਅਮਨਾਤਪੁਰ ਮੋੜ ਬਿਧਿਪੁਰ ਮਜੂਦ ਸੀ ਤਾਂ ਚੈਕਿੰਗ ਦੌਰਾਨ ਪਿੰਡ ਅਮਨਾਤਪੁਰ ਵਲੋਂ 02 ਨੌਜਵਾਨ ਮੋਟਰਸਾਈਕਲ ਤੇ ਆਉਂਦੇ ਦਿਖਾਈ ਦਿੱਤੇ,ਯੋ ਪੁਲਿਸ ਪਾਰਟੀ ਨੂੰ ਦੇਖ ਕਿ ਯਕਦਮ ਘਬਰਾ ਕਿ ਪਿੱਛੇ ਨੂੰ ਮੁੜਨ ਲੱਗੇ ਅਤੇ ਸਮੇਤ ਮੋਟਰ ਸਾਈਕਲ ਡਿੱਗ ਪਏ,ਜਿਨ੍ਹਾਂ ਨੂੰ ਸ਼ੱਕ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਹੀਰਾ ਲਾਲ ਪੁੱਤਰ ਭਜਨ ਲਾਲ ਵਾਸੀ ਜੱਲੈਵਾਲ ਕੋਲੋਨੀ ਥਾਣਾ ਭੋਗਪੁਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਧਰਮਿੰਦਰ ਰਾਮ ਉਰਫ ਭਿੰਦਾ ਪੁੱਤਰ ਯੋਗਿੰਦਰ ਰਾਮ ਵਾਸੀ ਹਾਰਦਾ ਥਾਣਾ ਮੇਹਟੀਆਣਾ ਜ਼ਿਲਾ ਹੋਸ਼ਿਆਰਪੁਰ ਦੱਸਿਆ.ਉਹਨਾਂ ਦੀ ਤਲਾਸ਼ੀ ਲੈਣ ਤੇ ਇੱਕ ਪਿਸਤੌਲ 7.65(32 ਬੋਰ)ਬਰਾਮਦ ਹੋਇਆ ਜਿਸਦੇ ਮੈਗਜ਼ੀਨ ਵਿਚੋਂ 05 ਰੋਂਦ ਜਿੰਦਾ ਬਰਾਮਦ ਹੋਏ ਅਤੇ ਮੋਟਰਸਾਈਕਲ ਦੀ ਟੂਲ ਕਿੱਟ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਮੁਕਦਮਾ ਦਰਜ ਥਾਣਾ ਮਕਸੂਦਾਂ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ.