Skip to content

ਰਾਹੁਲ ਗਾਂਧੀ ਦੇ ਬਿਆਨ ਖਿਲਾਫ ਸੰਸਦ ਵਿੱਚ ਹੰਗਾਮਾ

Share this story

ਨਵੀਂ ਦਿੱਲੀ – ਲੋਕ ਸਭਾ ਦੇ ਸ਼ਰਦ ਰੁੱਤ ਸਮਾਗਮ ਦੇ ਆਖਰੀ ਦਿਨ ਰਾਹੁਲ ਗਾਂਧੀ ਵਲੋਂ ਕੀਤੀ ਟਿੱਪਣੀ ‘ਰੇਪ ਇਨ ਇੰਡੀਆ’ ਤੇ ਜੰਮ ਕੇ ਹੰਗਾਮਾ ਹੋਇਆ| ਇਸ ਮੌਕੇ ਭਾਜਪਾ ਦੀਆਂ ਮਹਿਲਾ ਸੰਸਦ ਮੈਂਬਰਾਂ ਸਮੇਤ ਕਈ ਨੇਤਾਵਾਂ ਨੇ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਅਤੇ ਮੁਆਫੀ ਦੀ ਮੰਗ ਕੀਤੀ| ਉੱਥੇ ਹੀ ਰਾਹੁਲ ਦੀ ਮੈਂਬਰਸ਼ਿਪ ਰੱਦ ਕਰਨ ਦੀ ਵੀ ਮੰਗ ਉਠੀ| ਜਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਮੇਕ ਇਨ ਇੰਡੀਆ’ ਨੂੰ ਲੈ ਕੇ ਤੁਕਬੰਦੀ ਕਰਦੇ ਹੋਏ ‘ਰੇਪ ਇਨ ਇੰਡੀਆ’ ਦੀ ਟਿੱਪਣੀ ਕੀਤੀ ਸੀ| ਉਨ੍ਹਾਂ ਦੇ ਇਸ ਬਿਆਨ ਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧ ਕੀਤਾ| ਸਮਰਿਤੀ ਇਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਸ਼ਰਮਨਾਕ ਹੈ ਜਦੋਂਕਿ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੰਸਦ ਮੈਂਬਰ ਬਣੇ ਰਹਿਣ ਦਾ ਹੱਕ ਨਹੀਂ ਹੈ| ਰਾਜਨਾਥ ਸਿੰਘ ਨੇ ਕਿਹਾ ਕਿ ਸਾਰਾ ਦੇਸ਼ ਜਾਣਦਾ ਹੈ ਕਿ ਪੀ.ਐਮ. ਮੋਦੀ ‘ਮੇਕ ਇਨ ਇੰਡੀਆ’ ਪ੍ਰੋਗਰਾਮ ਤੇ ਜ਼ੋਰ ਦੇ ਰਹੇ ਹਨ ਤਾਂ ਕਿ ਭਾਰਤ ਹੁਣ ਆਯਾਤਕ ਮੁਲਕ ਤੋਂ ਨਿਰਯਾਤਕ ਮੁਲਕ ਵਿੱਚ ਤਬਦੀਲ ਹੋ ਸਕੇ| ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਨ੍ਹਾਂ ਸ਼ਬਦਾਂ ਨਾਲ ਜੋ ਤੁਕਬੰਦੀ ਕੀਤੀ ਹੈ, ਉਹ ਦੁਖੀ ਕਰਨ ਵਾਲੀ ਹੈ|

Share this story
WRITTEN BY

BREAKING