ਯੂ. ਪੀ ਸਰਕਾਰ ਵਲੋਂ ਲਖਨਊ ਅਤੇ ਨੋਇਡਾ ਵਿੱਚ ਪੁਲੀਸ ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ
ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉੱਤਰ ਪ੍ਰਦੇਸ਼ ਅਤੇ ਨੋਇਡਾ ਵਿੱਚ ਪੁਲੀਸ ਕਮਿਸ਼ਨਰੀ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ| ਅੱਜ ਲਖਨਊ ਵਿੱਚ ਯੋਗੀ ਦੀ ਪ੍ਰਧਾਨਗੀ ਵਿੱਚ ਹੋਈ ਯੂ. ਪੀ. ਕੈਬਨਿਟ ਬੈਠਕ ਵਿੱਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ| ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਨਵੇਂ ਸਿਸਟਮ ਨਾਲ ਕਾਨੂੰਨ ਵਿੱਚ ਸੁਧਾਰ ਹੋਵੇਗਾ| 9 ਐਸ. ਪੀ. ਰੈਂਕ ਦੇ ਅਧਿਕਾਰੀ ਤਾਇਨਾਤ ਹੋਣਗੇ| ਉਨ੍ਹਾਂ ਕਿਹਾ ਕਿ ਇਕ ਮਹਿਲਾ ਐਸ. ਪੀ. ਰੈਂਕ ਦੀ ਅਧਿਕਾਰੀ ਮਹਿਲਾ ਸੁਰੱਖਿਆ ਲਈ ਇਸ ਸਿਸਟਮ ਵਿੱਚ ਤਾਇਨਾਤ ਹੋਵੇਗੀ| ਸ਼ਾਂਤੀ ਵਿਵਸਥਾ ਲਈ ਧਾਰਾ-144 ਲਾਗੂ ਕਰਨ ਦਾ ਅਧਿਕਾਰ ਵੀ ਕਮਿਸ਼ਨਰ ਨੂੰ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਕਈ ਸਾਲਾਂ ਤੋਂ ਮੰਗ ਸੀ ਕਿ ਇੱਥੇ ਪੁਲੀਸ ਕਮਿਸ਼ਨਰ ਸਿਸਟਮ ਲਾਗੂ ਹੋਵੇ| ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਲਖਨਊ ਅਤੇ ਨੋਇਡਾ ਪੁਲੀਸ ਕਮਿਸ਼ਨਰ ਸਿਸਟਮ ਲਈ ਸਾਡੀ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ| ਇਸ ਸਿਸਟਮ ਤਹਿਤ ਐਸ. ਪੀ, ਐਡੀਸ਼ਨਲ ਐਸ. ਪੀ. ਰੈਂਕ ਦਾ ਅਧਿਕਾਰੀ ਟ੍ਰੈਫਿਕ ਲਈ ਵਿਸ਼ੇਸ਼ ਰੂਪ ਨਾਲ ਤਾਇਨਾਤ ਹੋਵੇਗਾ| ਨਿਰਭਯਾ ਫੰਡ ਦਾ ਇਸਤੇਮਾਲ ਵੀ ਇਸ ਸਿਸਟਮ ਵਿੱਚ ਮਹਿਲਾ ਸੁਰੱਖਿਆ ਲਈ ਹੋਵੇਗਾ|






