May 6, 2026
#ਪੰਜਾਬ

ਅਕਾਲੀ ਦਲ ਦੀ ਮਜਬੂਤੀ ਲਈ ਮਰਦੇ ਦਮ ਤੱਕ ਸਿਧਾਂਤਾ ਦੀ ਲੜਾਈ ਲੜਾਂਗੇ : ਢੀਂਡਸਾ

ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਘਰ ਪੁੱਜੇ ਢੀਂਡਸਾ

ਬਰੇਟਾ – ਪਿੰਡ ਦਾਤੇਵਾਸ ਵਿਖੇ ਸਾਬਕਾ ਵਿਧਾਇਕ ਹਰਬੰਤ ਸਿੰਘ ਦੇ ਘਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਆਸੇ ਪਾਸੇ ਚਾਪਲੂਸ ਲੋਕ ਸਿਰਫ ਨਿੱਜੀ ਹਿੱਤਾ ਦੀ ਪੂਰਤੀ ਲਈ ਪਾਰਟੀ ਨੂੰ ਇੱਕ ਘਰੇਲੂ ਪਾਰਟੀ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ ਪਰ ਉਹ ਅਤੇ ਉਨ੍ਹਾਂ ਦਾ ਪਰਿਵਾਰ ਪੁਰਾਣੇ ਟਕਸਾਲੀ ਆਗੂਆਂ ਨੂੰ ਨਾਲ ਲੈ ਕੇ ਪਾਰਟੀ ਦਾ ਖੁਸਿਆ ਵਕਾਰ ੁਮੁੜ ਤੋਂ ਬਹਾਲ ਕਰਨਗੇ।ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਜਿਹੇ ਇਮਾਨਦਾਰ ਆਗੂਆਂ ਨੇ ਅਕਾਲੀ ਦਲ ਦੀ ਮਜ਼ਬੂਤੀ ਲਈ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ ਪਰ ਅੱਜ ਚਾਪਲੂਸ ਲੋਕਾਂ ਨੇ ਪਾਰਟੀ ਦਾ ਸਿਧਾਂਤ ਹੀ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾ ਕਿਹਾ ਕਿ ਪਾਰਟੀ ਸਿਧਾਂਤਾਂ ਦੀ ਬਹਾਲੀ ਲਈ ਉਹ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਅੰਦਰ ਨਿਰਾਸ਼ ਹੋ ਕੇ ਘਰ ਬੈਠੇ ਟਕਸਾਲੀ ਆਗੂਆਂ ਅਤੇ ਅਕਾਲੀ ਦਲ ਨੂੰ ਛੱਡ ਚੁੱਕੇ ਆਗੂਆਂ ਤੇ ਵਰਕਰਾਂ ਨੂੰ ਨਾਲ ਜ਼ੌੜਨਗੇ। ਇਸੇ ਸਿਲਸਿਲੇ ਤਹਿਤ ਉਹੇ ਹਰ ਵਿਧਾਨ ਸਭਾ ਹਲਕੇ ਚ ਜਾ ਰਹੇ ਹਨ ਪੱਤਰਕਾਰਾ ਵੱਲੋਂ ਜਦ ਸ੍ਰ: ਦਾਤੇਵਾਸ ਨਾਲ ਮੁਲਾਕਾਤ ਬਾਰੇ ਪੁਛਿਆ ਤਾਂ ਢੀਡਸਾਂ ਨੇ ਦੱਸਿਆਂ ਕਿ ਦਾਤੇਵਾਸ ਵਿਧਾਨ ਸਭਾ ‘ਚ ਮੇਰੇ ਸੀਨੀਅਰ ਤੇ ਸਤਿਕਾਰਯੋਗ ਆਗੂ ਰਹੇ ਹਨ । ਅੱਜ ਉਨ੍ਹਾ ਦੀ ਸਿਹਤ ਨਾਸਾਜ ਨਾ ਹੋਣ ਬਾਰੇ ਪਤਾ ਚੱਲਣ ਤੇ ਉਹ ਇਥੇ ਆਏ ਹਨ, ਇੱਕ ਦਰਜਨ ਸੀਨੀਅਰ ਟਕਸਾਲੀ ਨੇਤਾਵਾਂ ਨੂੰ ਮਿਲ ਕੇ ਵਿਚਾਰ ਚਰਚਾ ਕਰਨਗੇ।