ਰੋਹਿਤ ਸ਼ਰਮਾ ਦੇ ਠੀਕ ਹੋਣ ਦੀ ਉਮੀਦ : ਵਿਰਾਟ ਕੋਹਲੀ
ਨਵੀਂ ਦਿੱਲੀ – ਮੁੰਬਈ ਵਿੱਚ ਮਿਲੀ ਹਾਰ ਦਾ ਬਦਲਾ ਲੈਂਦੇ ਹੋਏ ਟੀਮ ਇੰਡੀਆ ਨੇ ਰਾਜਕੋਟ ਵਨ-ਡੇ ਵਿੱਚ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ ਪਰ ਟੀਮ ਇੰਡੀਆ ਦੇ ਫੈਨਜ਼ ਲਈ ਬਹੁਤ ਬੁਰੀ ਖਬਰ ਆਈ ਹੈ| ਜਿੱਥੇ, ਭਾਰਤੀ ਟੀਮ ਦੇ ਸਟਾਰ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਮੈਚ ਦੇ ਦੌਰਾਨ ਫੀਲਡਿੰਗ ਕਰਦੇ ਹੋਏ ਸੱਟ ਦਾ ਸ਼ਿਕਾਰ ਹੋ ਗਏ ਸਨ| ਅਜਿਹੇ ਵਿੱਚ ਹੁਣ ਕਪਤਾਨ ਕੋਹਲੀ ਨੇ ਰੋਹਿਤ ਦੇ ਸੱਟ ਤੇ ਵੱਡਾ ਅਪਡੇਟ ਦਿੱਤਾ ਹੈ| ਜਿਕਰਯੋਗ ਹੈ ਕਿ ਰਾਜਕੋਟ ਵਿੱਚ ਖੇਡੇ ਗਏ ਦੂਜੇ ਵਨ-ਡੇ ਵਿੱਚ ਸ਼ਿਖਰ ਧਵਨ ਅਤੇ ਰੋਹਿਤ ਸ਼ਰ..ਮਾ ਨੂੰ ਸੱਟ ਲੱਗ ਗਈ| ਇਸ ਦੌਰਾਨ ਧਵਨ ਦੀਆਂ ਪਸਲੀਆਂ ਵਿੱਚ ਗੇਂਦ ਲੱਗੀ ਸੀ ਅਤੇ ਉਹ ਮੈਚ ਵਿੱਚੋਂ ਬਾਹਰ ਹੋ ਗਏ ਸਨ| ਜਦਕਿ ਫੀਲਡਿੰਗ ਦੇ ਦੌਰਾਨ ਰੋਹਿਤ ਸ਼ਰਮਾ ਨੂੰ ਖੱਬੇ ਹੱਥ ਵਿੱਚ ਸੱਟ ਲਗ ਗਈ| ਸੱਟ ਕਾਰਨ ਰੋਹਿਤ ਦਰਦ ਨਾਲ ਤੜਫ ਰਹੇ ਸਨ ਅਤੇ ਉਹ ਗੇਂਦ ਵੀ ਨਹੀਂ ਚੁੱਕ ਸਕੇ ਸਨ| ਹਾਲਾਂਕਿ ਸਾਥੀ ਖਿਡਾਰੀ ਤੁਰੰਤ ਉਨ੍ਹਾਂ ਵੱਲ ਦੌੜੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ| ਜਦਕਿ ਰੋਹਿਤ ਦੀ ਸੱਟ ਤੇ ਗੱਲ ਕਰਦੇ ਹੋਏ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੇ ਖੱਬੇ ਹੱਥ ਵਿੱਚ ਥੋੜ੍ਹੀ ਦਿੱਕਤ ਹੈ| ਉਮੀਦ ਹੈ ਕਿ ਉਹ ਅਗਲੇ ਮੈਚ ਤੱਕ ਠੀਕ ਹੋ ਜਾਣਗੇ| ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੰਬਈ ਵਿੱਚ ਖੇਡੇ ਗਏ ਵਨ-ਡੇ ਵਿੱਚ ਸਿਰ ਤੇ ਬਾਊਂਸਰ ਲੱਗਣ ਦੇ ਬਾਅਦ ਰਿਸ਼ਭ ਪੰਤ ਦੂਜੇ ਮੈਚ ਤੋਂ ਬਾਹਰ ਹੋ ਗਏ ਸਨ| ਫਿਲਹਾਲ ਭਾਰਤੀ ਵਿਕਟਕੀਪਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ|






