May 15, 2024
#ਅਨਸ਼੍ਰੇਣੀਯ #ਪ੍ਰਮੁੱਖ ਖ਼ਬਰਾਂ #ਭਾਰਤ

ਸੁਪਰੀਮ ਕੋਰਟ ਨੇ ਐਸਬੀਆਈ ਨੂੰ ਚੋਣ ਬਾਂਡ ਸਬੰਧੀ ਸਮੁੱਚਾ ਡਾਟਾ ਦੇਣ ਲਈ ਕਿਹਾ

ਸੁਪਰੀਮ ਕੋਰਟ ਨੇ ਅੱਜ ਐਸਬੀਆਈ ਨੂੰ ਚੋਣ ਬਾਂਡ ਸਬੰਧੀ ਪੂਰਾ ਡਾਟਾ ਦੇਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ‌

ਇਸ ਸਬੰਧੀ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦੱਸਿਆ ਕਿ ਐਸਬੀਆਈ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹਨਾਂ ਨੂੰ ਇੰਝ ਲੱਗਿਆ ਕਿ ਸੁਪਰੀਮ ਕੋਰਟ ਨੇ ਜੋ ਹਦਾਇਤਾਂ ਦਿੱਤੀਆਂ ਸਨ ਉਸ ਦੀ ਉਹ ਪਾਲਣਾ ਕਰ ਚੁੱਕੇ ਹਨ ਪਰ ਸੁਪਰੀਮ ਕੋਰਟ ਨੇ ਅੱਜ ਸਟੇਟ ਬੈਂਕ ਆਫ ਇੰਡੀਆ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਚੋਣ ਬਾਂਡ ਸਬੰਧੀ ਸਮੁੱਚਾ ਡਾਟਾ ਜਿਸ ਵਿੱਚ ਯੂਨੀਕ ਕੋਡ ਸ਼ਾਮਿਲ ਹੈ, ਪਬਲਿਕ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਇਲੈਕਸ਼ਨ ਬਾਂਡ ਦੀ ਪੂਰੀ ਜਾਣਕਾਰੀ ਜਨਤਕ ਕਰਨ ਲਈ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਸਨ ਅਤੇ ਇਲੈਕਸ਼ਨ ਬਾਂਡ ਦੀ ਸਕੀਮ ਨੂੰ ਵੀ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ‌। ਇੱਥੇ ਜ਼ਿਕਰਯੋਗ ਹੈ ਕਿ ਇਲੈਕਸ਼ਨ ਬਾਂਡ ਰਾਹੀਂ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਚੰਦੇ ਦਿੱਤੇ ਗਏ ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 6 ਹਜਾਰ ਕਰੋੜ ਤੋਂ ਵੱਧ, ਤ੍ਰਿਨਮੂਲ ਕਾਂਗਰਸ ਨੂੰ 1300 ਕਰੋੜ ਤੋਂ ਵੱਧ, ਕਾਂਗਰਸ ਨੂੰ 1300 ਕਰੋੜ ਤੋਂ ਵੱਧ ਅਤੇ ਇਸੇ ਤਰ੍ਹਾਂ ਹੋਰਨਾਂ ਪਾਰਟੀਆਂ ਨੂੰ ਵੀ ਮੋਟੇ ਚੰਦੇ ਮਿਲੇ ਹਨ। ਇਹਨਾਂ ਵਿੱਚ ਇੱਕ ਲੋਟਰੀ ਕਿੰਗ ਵੱਲੋਂ ਤਾਂ ਹਜ਼ਾਰਾਂ ਕਰੋੜ ਰੁਪਏ ਦੇ ਚੰਦੇ ਆਪਣੇ ਪੱਧਰ ਤੇ ਹੀ ਦੇ ਦਿੱਤੇ ਗਏ। ਇਸ ਇਸ ਲੋਟਰੀ ਕਿੰਗ ਵੱਲੋਂ ਖਰੀਦੇ ਗਏ ਚੋਣ ਬਾਂਡ ਵਿੱਚ ਸਭ ਤੋਂ ਜਿਆਦਾ ਡੀਐਮ ਕੇ ਵਾਸਤੇ ਖਰੀਦੇ ਗਏ ਸਨ। ਯੂਨੀਕ ਕੋਡ ਮਿਲ ਜਾਣ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਕਿਸ ਕਿਸ ਪਾਰਟੀ ਨੂੰ ਕਿਹੜੀ ਕਿਹੜੀ ਕੰਪਨੀ ਨੇ ਕਿੰਨੇ ਕਿੰਨੇ ਚੰਦੇ ਦਿੱਤੇ ਹਨ।