May 3, 2026
#ਭਾਰਤ

ਕੈਥ ਲੈਬ ਦੀ ਸਹੂਲਤ ਸੂਬੇ ਦੇ ਹਰੇਕ ਵਿਅਕਤੀ ਦੀ ਪਹੁੰਚ ਵਿਚ ਲਿਆਉਣ ਲਈ ਯੋਜਨਾ ਤਿਆਰ ਕੀਤੀ ਜਾਵੇਗੀ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੈਥ ਲੈਬ ਦੀ ਸਹੂਲਤ ਸੂਬੇ ਦੇ ਹਰੇਕ ਵਿਅਕਤੀ ਦੀ ਪਹੁੰਚ ਵਿਚ ਲਿਆਉਣ ਲਈ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੁੰ ਦਿਲ ਦੀ ਬੀਮਾਰੀਆਂ ਦੇ ਇਲਾਜ ਲਈ ਜਿਆਦਾ ਦੂਰ ਨਾ ਜਾਣਾ ਪਵੇ|ਸ੍ਰੀ ਵਿਜ ਨੇ ਅੱਜ ਮਹਾਰਾਜਾ ਅਗਰਸੇਨ ਮੈਡੀਕਲ ਕਾਲਜ ਅਗ੍ਰੋਹਾ ਦੀ ਕਾਰਜ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਸਮੂਚੀ ਸਿਹਤ ਸੇਵਾਵਾਂ ਦੀ ਉਪਲਬਧਤਾ ਲਈ ਰਾਜ ਦੇ 2-3 ਥਾਂਵਾਂ ‘ਤੇ ਓਪਨ ਹਾਰਟ ਸਰਜਰੀ ਦੀ ਸਹੂਲਤ ਉਪਲਬਧ ਕਰਵਾਉਣ ਦਾ ਵਿਚਾਰ ਹੈ| ਇਸ ਦੇ ਲਈ ਸਮੂਚੀ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ|ਸਿਹਤ ਮੰਤਰੀ ਨੇ ਕਿਹਾ ਕਿ ਉਨਾਂ ਦੀ ਇੱਛਾ ਹੈ ਕਿ ਉਹ ਰਾਜ ਦੇ ਹਰੇਕ ਨਾਗਰਿਕ ਨੂੰ ਵਧੀਆ, ਸਸਤੀ ਅਤੇ ਉਨਾਂ ਦੇ ਘਰਾਂ ਦੇ ਆਲੇ-ਦੁਆਲੇ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਤਾਂ ਜੋ ਲੋਕਾਂ ਨੂੰ ਘੱਟ ਤੋਂ ਘੱਟ ਖਰਚ ਵਿਚ ਸਿਹਤ ਲਾਭ ਮਿਲੇ ਸਕੇ| ਉਨਾਂ ਨੇ ਕਿਹਾ ਕਿ ਇਸ ਦਿਸ਼ਾ ਵਿਚ ਅਗਰਸੇਨ ਮੈਡੀਕਲ ਕਾਲਜ ਅਗ੍ਰੋਹਾ ਦੀ ਅਹਿਮ ਭੂਮਿਕਾ ਹੋ ਸਕਦੀ ਹੈ| ਇਹ ਕਾਲਜ ਉਸ ਖੇਤਰ ਦੇ ਲੋਕਾਂ ਦੀ ਪਹੁੰਚ ਵਿਚ ਹੈ ਅਤੇ ਸਰਕਾਰੀ ਮੈਡੀਕਲ ਕਾਲਜਾਂ ਦੀ ਤਰਜ ‘ਤੇ ਉਪਚਾਰ ਕਰਨ ਵਿਚ ਸਹਿਯੋਗ ਕਰ ਸਕਦੀ ਹੈ|ਮੈਡੀਕਲ ਕਾਲਜ ਦੇ ਨਿਦੇਸ਼ਕ ਡਾ ਗੋਪਾਲ ਨੇ ਸਾਰੇ ਬਿੰਦੂਆਂ ‘ਤੇ ਇਕ-ਇਕ ਕਰਕੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿਚ ਉਨਾਂ ਨੇ ਆਪਣੇ ਖੇਤਰ ਵਿਚ ਟਰਾਮਾ ਸੈਂਟਰ ਬਨਾਉਣ, ਓਪਨ ਹਾਰਟ ਸਰਜਰੀ ਅਤੇ ਕੈਂਸਰ ਸੰਸਥਾਨ ਬਨਾਉਣ ਵਿਚ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ| ਇਸ ਤੋਂ ਇਲਾਵਾ, ਮੈਡੀਕਲ ਕਾਲਜ ਵਿਚ ਪੋਸਟ ਗਰੈਜੂਏਟ ਅਤੇ ਗਰੈਜੂਏਟ ਪੱਧਰ ਦੇ ਡਾਕਟਰਾਂ ਦੀ ਸੀਟਾਂ ਵਧਾਉਣ ਸਬੰਧਿਤ ਪ੍ਰਸਤਾਵ ਵੀ ਰੱਖੇ| ਇੰਨਾਂ ‘ਤੇ ਸਿਹਤ ਮੰਤਰੀ ਨੇ ਹਾਂ-ਪੱਖੀ ਪਹਿਲ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ|ਮੀਟਿੱਗ ਵਿਚ ਮੈਡੀਕਲ ਕਾਲਜ ਦੀ ਚੇਅਰਮੈਨ ਸਾਵਿਤਰੀ ਜਿੰਦਲ, ਰਾਜਸਭਾ ਸਾਂਸਦ ਡੀ.ਪੀ. ਵਤਸ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਨਿਦੇਸ਼ਕ ਰਾਜਨਰਾਇਣ ਕੌਸ਼ਿਕ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|