April 28, 2026
#ਪ੍ਰਮੁੱਖ ਖ਼ਬਰਾਂ #ਭਾਰਤ

ਮਹਾਰਾਸ਼ਟਰ ‘ਚ ਭਾਜਪਾ–ਸ਼ਿਵ ਸੈਨਾ ਗਠਜੋੜ ਦੀ ਜਿੱਤ

ਹਰਿਆਣਾ ‘ਚ ਕਿਸੇ ਨੂੰ ਨਹੀਂ ਬਹੁਮਤ

ਨਵੀਂ ਦਿੱਲੀ – ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਲਈ ਪਈਆਂ ਜਿਸ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਦੇ ਗਠਜੋੜ ਨੇ 158 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਜਦੋਂ ਕਿ ਦੂਜੇ ਪਾਸੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਅੰਕੜਿਆਂ ਨਾਲ ਭਾਜਪਾ ਦੀ ਚਿੰਤਾ ਵਧੀ ਹੈ। ਹਰਿਆਣਾ ‘ਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਸੂਬੇ ‘ਚ ਸੱਤ੍ਹਾ ਵਿੱਚ ਆਉਣ ਲਈ 46 ਸੀਟਾਂ ਦੇ ਬਹੁਮਤ ਦੀ ਲੋੜ ਹੈ, ਜਿਸ ਵਿੱਚੋਂ ਭਾਜਪਾ ਹੁਣ 40 ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ। ਉਧਰ ਕਾਂਗਰਸ ਵੀ 31 ਸੀਟਾਂ ‘ਤੇ ਜਿੱਤ ਹਾਸਲ ਕਰ ਚੁੱਕੀ ਹੈ। ਅਜਿਹੇ ‘ਚ ਜੇ.ਜੇ.ਪੀ. ਹਰਿਆਣਾ ‘ਚ ਕਿੰਗ ਮੇਕਰ ਦਾ ਰੋਲ ਨਿਭਾਅ ਸਕਦੀ ਹੈ, ਕਿਉਂਕਿ ਉਹ 10 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਚੁੱਕੀ ਹੈ।ਇੱਥੇ ਇਹ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਉਤਾਰੇ ਗਏ ਸਾਰੇ 4 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।