April 21, 2026
#ਪੰਜਾਬ

ਐਸ.ਡੀ.ਐਮ ਦਾ ਦਫਤਰ ਘੇਰ ਕੇ ਸਾਬਕਾ ਸਰਪੰਚ ਦੀ ਕਰਵਾਈ ਜ਼ਮਾਨਤ

ਫੂਲ ਟਾਊਨ – ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਕੋਇਰ ਸਿੰਘ ਵਾਲਾ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਮੰਦਰ ਸਿੰਘ ਅਤੇ ਉਹਨਾ ਦੇ ਪਰਿਵਾਰਿਕ ਮੈਂਬਰਾਂ ਤੇ ਉਨ੍ਹਾਂ ਦੇ ਗਵਾਂਢੀ ਕਾਂਗਰਸੀ ਲੀਡਰਾਂ ਵੱਲੋਂ ਮਾਮੂਲੀ ਤਤਕਾਰ ਤੇ ਥਾਣਾ ਭਗਤਾ ਅੰਦਰ ਝੂਠੀ ਰਪਟ ਦਰਜ ਕਰਵਾ ਕੇ ਅਤੇ ਬਾਅਦ ਵਿੱਚ ਐਸ.ਡੀ.ਐਮ ਦਫਤਰ ਤੋਂ 7/51ਦੀਆ ਜ਼ਮਾਨਤਾਂ ਰੱਦ ਕਰਨ ਬਹਾਨੇ ਜੇਲ੍ਹ ਭੇਜਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਮਾਮਲੇ ਦੀ ਭਿਣਕ ਪੈਦਿਆ ਹੀ ਸਾਬਕਾ ਮੰਤਰੀ ਸ? ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਬੇਟੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਆਪਣੇ ਸਮਰਥਕਾਂ ਸਮੇਤ ਐਸ. ਡੀ. ਐਮ ਦਫਤਰ ਪਹੁੰਚੇ ਅਤੇ ਰੱਦ ਜ਼ਮਨਤਾ ਚੈੱਕ ਰਾਹੀਂ ਮਨਜੂਰ ਕਰਵਾ ਕੇ ਸਾਬਕਾ ਸਰਪੰਚ ਨੂੰ ਜੇਲ੍ਹ ਜਾਣ ਤੋਂ ਬਚਾਇਆ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਮੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਆਪਣੀਆਂ 7/51ਦੀਆ ਜਮਾਨਤਾ ਕਰਾਉਣ ਤਿੰਨ ਵਜੇ ਦੇ ਕਰੀਬ ਆਪਣੇ ਜ਼ਮਾਨਤੀਆ ਅਤੇ ਗਵਾਹਾਂ ਸਮੇਤ ਪਹੁੰਚੇ ਤਾਂ ਐਸ.ਡੀ.ਐਮ ਫੂਲ ਖੁਸ਼ਦਿਲ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੀਆ ਜ਼ਮਾਨਤਾ ਲਈ ਲਗਾਈਆਂ ਵਹੀਕਲਾ ਦੀਆਂ ਆਰਸੀਜ (ਕਾਪੀਆਂ) ਦੀ ਵੇਰੀਫਿਕੇਸ਼ਨ ਘੰਟੇ ਅੰਦਰ ਕਰਵਾ ਕੇ ਲਿਆਉ ਨਹੀਂ ਤਾਂ ਜੇਲ੍ਹ ਜਾਉ ਅਤੇ ਫਿਰ ਅਸੀਂ ਬਾਹਰ ਆ ਕੇ ਮਲੂਕਾ ਸਾਹਿਬ ਨਾਲ ਫੋਨ ਰਾਹੀਂ ਸੰਪਰਕ ਕੀਤਾ ਅਤੇ ਉਨ੍ਹਾਂ ਮੌਕੇ ਤੇ ਪਹੁੰਚ ਕੇ ਆਪਣੇ ਖਾਤੇ ਦੀ ਚੈੱਕਬੁੱਕ ਰਾਹੀਂ 30-30 ਹਜਾਰ ਦੇ ਚੈੱਕ ਭਰਕੇ ਸਾਡੀਆਂ ਜ਼ਮਾਨਤਾ ਮਨਜੂਰ ਕਰਵਾਈਆਂ । ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਸ਼ਾਸਨ ਵੱਲੋਂ ਜਾਣ ਬੁੱਝ ਕੇ ਅਕਾਲੀ ਦਲ ਦੇ ਵਰਕਰਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਮਲੂਕਾ ਨੇ ਕਿਹਾ ਕਿ ਜੇਕਰ ਅੱਗੇ ਤੋਂ ਅਕਾਲੀ ਵਰਕਰਾਂ ਤੇ ਅਜਿਹੀ ਕੋਝੀ ਕਾਰਵਾਈ ਸਿਵਲ ਜਾ ਪੁਲਿਸ ਪ੍ਰਸਾਸ਼ਨ ਵੱਲੋਂ ਕੀਤੀ ਗਈ ਤਾਂ ਸ੍ਰੋਮਣੀ ਅਕਾਲੀ ਦਲ ਨੂੰ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਵੇਗਾ । ਇਸ ਸਬੰਧੀ ਜਦੋਂ ਐਸ.ਡੀ.ਐਮ ਫੂਲ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਮੈਂ ਜਮਾਨਤਾ ਲਈ ਲਾਈਆਂ ਵਹੀਕਲਾਂ ਦੀਆਂ ਆਰਸੀਜ ਨੂੰ ਵੈਰੀਫਾਈ ਕਰਵਾਉਣ ਲਈ ਕਿਹਾ ਸੀ ਪਰੰਤੂ ਜ਼ਮਾਨਤੀਆ ਵੱਲੋਂ ਚੈੱਕ ਦੇਣ ਤੇ ਜਮਾਨਤਾ ਮਨਜੂਰ ਕਰ ਲਈਆਂ ਗਈਆਂ ਹਨ ਇਸ ਵਿੱਚ ਪਾਰਟੀਬਾਜੀ ਦਾ ਕੋਈ ਮਸਲਾ ਨਹੀਂ ਹੈ । ਇਸ ਮੌਕੇ ਵੱਡੀ ਗਿਣਤੀ ਵਿੱਚ ਸ੍ਰੋਮਣੀ ਅਕਾਲੀ ਦਲ ਹਲਕੇ ਦੀ ਸਮੁੱਚੀ ਲੀਡਰਸਿਪ ਹਾਜ਼ਰ ਸੀ।