April 11, 2026
#ਮਨੋਰੰਜਨ

ਮਿਹਨਤ ਨਾਲ ਸੰਗੀਤਕ ਦੁਨੀਆ ਵਿੱਚ ਖਾਸ ਰੁਤਬਾ ਬਣਾਉਣ ਵਾਲਾ ਕੀ ਬੋਰਡ ਪਲੇਅਰ ‘ਗੁਰਮੇਲ ਸਿੰਘ’

ਸੰਗੀਤ ਦੇ ਚਹੇਤੇ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਬੈਠੇ ਹਨ। ਪਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸਲ ਕਰਨ ਵਿੱਚ ਕਾਮਯਾਬ ਹੋਇਆਂ ਅਤੇ ਉਹ ਹੈ ਕੀ-ਬੋਰਡ ਪਲੇਅਰ ਗੁਰਮੇਲ ਸਿੰਘ। ਪਿੰਡ ਦਹੇਰ ਸਾਹਿਬ ਤਹਿਸੀਲ ਤੇ ਜਿਲਾ ਤਰਨਤਾਰਨ ਵਿਖੇ ਪਿਤਾ ਰਘੁਬੀਰ ਸਿੰਘ ਦੇ ਘਰ ਮਾਤਾ ਸੁਖਰਾਜ ਕੌਰ ਦੀ ਕੁੱਖੋਂ 16 ਅਗਸਤ 1995 ਨੂੰ ਗੁਰਮੇਲ ਸਿੰਘ ਨੇ ਜਨਮ ਲਿਆ। ਗੁਰਮੇਲ ਨੇ ਬਾਂਰਵੀ ਕਲਾਸ ਦੀ ਪੜਾਈ ਗੁਰ ਗੋਬਿੰਦ ਸਿੰਘ ਖਾਲਸਾ ਸੀਨੀਅਰ ਸਕੈਡੰਰੀ ਸਕੂਲ ਸਰਹਾਲੀ ਤੋਂ ਕੀਤੀ। ਗੁਰਮੇਲ ਨੂੰ ਸੰਗੀਤ ਦੀ ਚੇਟਕ ਬਚਪਨ ਤੋਂ ਹੀ ਸੀ। ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਨ ਸਕੂਲ ਚ ਹੁੰਦੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਕੀ ਬੋਰਡ ਵਜਾਉਣ ਚ ਪਰਪੱਕ ਹੋਣ ਦੀ ਭਾਵਨਾ ਨਾਲ ਗੁਰਮੇਲ ਸਿੰਘ ਨੇ ਸਵ. ਮਾਸਟਰ ਮਨਜੀਤ ਸਿੰਘ ਹਰੀਕੇ ਨੂੰ ਆਪਣਾ ਉਸਤਾਦ ਧਾਰ ਲਿਆ। ਗੁਰਮੇਲ ਸਿੰਘ ਨੇ ਦਿਨ-ਰਾਤ ਅਭਿਆਸ ਜਾਰੀ ਰੱਖਿਆ ਤੇ ਹੋਲੀ-ਹੋਲੀ ਸਟੇਜਾਂ ਤੇ ਗਾਇਕਾਂ ਨਾਲ ਕੰਮ ਕਰਕੇ ਆਪਣੀ ਸੰਗੀਤਕ ਦੁਨੀਆਂ ਵਿੱਚ ਵੱਖਰੀ ਪਛਾਣ ਬਣਾ ਲਈ। ਕੀ ਬੋਰਡ ਪਲੇਅਰ ਗੁਰਮੇਲ ਸਿੰਘ ਪ੍ਰਸਿੱਧ ਲੋਕ ਗਾਇਕ ਮਨਜੀਤ ਸ਼ਰਮਾ, ਗਾਇਕਾ ਜੋਤੀ ਗਿੱਲ, ਦਵਿੰਦਰ ਰਾਜ, ਮਨਿੰਦਰ, ਰਾਜਵਿੰਦਰ ਕੌਰ ਪਟਿਆਲਾ, ਮਿਸ. ਸਿਮਰਨ, ਜਗਦੀਪ ਸਿੱਧੂ, ਮਨਪ੍ਰੀਤ ਸਿੱਧੂ, ਕਰਨ ਸਿੱਧੂ, ਭੋਲਾ ਬਠਿੰਡੇ ਵਾਲਾ, ਜੰਟੀ ਹੀਰਾ, ਵਕੀਲਾ ਮਾਨ, ਰੂਪਕ ਮੋਂਗਾ, ਲਵਜੀਤ, ਵਰਿੰਦਰ ਵੈਰਾਗ ਤੋਂ ਇਲਾਵਾ ਅਨੇਕਾਂ ਗਾਇਕਾਂ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਕੀ-ਬੋਰਡ ਪਲੇਅਰ ਗੁਰਮੇਲ ਸਿੰਘ ਸੰਗੀਤ ਦੀਆਂ ਬਾਰੀਕੀਆ ਸਿਖਾਉਣ ਲਈ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ।