Skip to content

ਟੀਮ ’ਚ ਚੌਥੇ ਨੰਬਰ ’ਤੇ ਹੀ ਖੇਡਾਂਗਾ ਅਈਅਰ

Share this story

ਹੁਨਰਮੰਦ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਭਾਰਤੀ ਟੀਮ ਪ੍ਰਬੰਧਕਾਂ ਨੇ ਦੱਸ ਦਿੱਤਾ ਹੈ ਕਿ ਇੱਕ ਰੋਜ਼ਾ ਕ੍ਰਿਕਟ ਵਿੱਚ ਉਹੀ ਨੰਬਰ ਚਾਰ ਬੱਲੇਬਾਜ਼ ਦੀ ਭੂਮਿਕਾ ਨਿਭਾਏਗਾ। ਟੀਮ ਪ੍ਰਬੰਧਨ ਨੇ ਨੰਬਰ ਚਾਰ ’ਤੇ ਕਈ ਤਜਰਬੇ ਕੀਤੇ, ਪਰ ਉਸ ਨੂੰ ਲਗਾਤਾਰ ਅਸਫਲਤਾਵਾਂ ਮਿਲੀਆਂ।ਇੰਗਲੈਂਡ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਤੋਂ ਪਹਿਲਾਂ ਵੀ ਕਈ ਖਿਡਾਰੀਆਂ ਨੂੰ ਇਸ ਨੰਬਰ ’ਤੇ ਅਜਮਾਇਆ ਗਿਆ, ਪਰ ਕੋਈ ਵੀ ਆਪਣੀ ਥਾਂ ਪੱਕੀ ਨਹੀਂ ਕਰ ਸਕਿਆ। ਵਿਜੈ ਸ਼ੰਕਰ ’ਤੇ ਕੀਤਾ ਗਿਆ ਤਜਰਬਾ ਵੀ ਅਸਫਲ ਰਿਹਾ। ਅਈਅਰ ਨੇ ਬੰਗਲਾਦੇਸ਼ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਮੈਚ ਵਿੱਚ 33 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਖੇਡਣ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਉਨ੍ਹਾਂ (ਟੀਮ ਪ੍ਰਬੰਧਨ) ਨੇ ਮੈਨੂੰ ਸਾਫ਼ ਕਰ ਦਿੱਤਾ ਹੈ ਕਿ ‘ਤੁਸੀਂ ਨੰਬਰ ਚਾਰ ’ਤੇ ਬੱਲੇਬਾਜ਼ੀ ਕਰੋਗੇ, ਇਸ ਲਈ ਖ਼ੁਦ ’ਤੇ ਭਰੋਸਾ ਰੱਖੋ।

Share this story
WRITTEN BY

BREAKING