ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਮ੍ਰਿਤਕਾ ਦੇ ਪਤੀ ਦਾ ਦੋਸਤ ਹੀ ਨਿਕਲਿਆ ਕਾਤਲ
ਲੁਧਿਆਣਾ – ਥਾਣਾ ਡਾਬਾ ਦੀ ਪੁਲਸ ਪਾਰਟੀ ਨੇ ਗੁਰਮੇਲ ਨਗਰ ਇਲਾਕੇ ਚ ਹੋਏ ਔਰਤ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਔਰਤ ਦੇ ਪਤੀ ਦਾ ਦੋਸਤ ਨਿਕਲਿਆ ਜਿਸ ਨੇ ਪੈਸਿਆਂ ਦੇ ਲੈਣ ਦੇਣ ਦੇ ਚਲਦੇ ਅਤੇ ਔਰਤ ਵਲੋਂ ਉਸ ਨਾਲ ਸਰੀਰਕ ਸਬੰਧ ਬਨਾਉਣ ਤੇ ਰੋਕਣ ਤੇ ਔਰਤ ਦਾ ਗੱਲਾਂ ਘੁਟ ਕੇ ਕਤਲ ਕਰ ਦਿਤਾ ਸੀ ਅਤੇ ਬਾਅਦ ਵਿਚ ਕਤਲ ਦੇ ਮਾਮਲੇ ਨੂੰ ਖ਼ੁਦਕੁਸ਼ੀ ਦੇ ਮਾਮਲੇ ਦੀ ਰੰਗਤ ਦੇ ਦਿਤੀ ਸੀ। ਡੀ ਸੀ ਪੀ ਕ੍ਰਾਈਮ ਸਿਮ੍ਰਤਪਾਲ ਸਿੰਘ ਢੀਂਡਸਾ , ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ,ਏ ਸੀ ਪੀ ਸੰਦੀਪ ਵਡੇਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 9 ਨਵੰਬਰ ਨੂੰ ਗੁਰਮੇਲ ਨਗਰ ਨਿਵਾਸੀ ਪ੍ਰੀਤਮਾ ਦੇਵੀ ਦਾ ਕਿਸੀ ਨੇ ਕਤਲ ਕਰ ਦਿਤਾ ਸੀ ਅਤੇ ਬਾਅਦ ਵਿਚ ਮਾਮਲੇ ਨੂੰ ਖ਼ੁਦਕੁਸ਼ੀ ਦਾ ਰੰਗ ਦੇਣ ਲਈ ਉਕਤ ਔਰਤ ਦੀ ਲਾਸ਼ ਨੂੰ ਚੁੰਨੀ ਨਾਲ ਬੰਨ ਕੇ ਲਟਕਾ ਦਿਤਾ ਸੀ ਮੌਕੇ ਤੇ ਪਹੁੰਚੀ ਪੁਲਸ ਨੇ ਜਦੋਂ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਤਾਂ ਪੋਸਟਮਾਰਟਮ ਰਿਪੋਰਟ ਚ ਆਇਆ ਕਿ ਔਰਤ ਦੀ ਮੌਤ ਗੱਲਾਂ ਘੁਟ ਕੇ ਕੀਤੀ ਗਈ ਹੈ ਪੁਲਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਔਰਤ ਦੇ ਪਤੀ ਸੰਜੀਵ ਕੁਮਾਰ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ ਡੀ ਸੀ ਪੀ ਸਿਮ੍ਰਤਪਾਲ ਸਿੰਘ ਢੀਂਡਸਾ ਅਨੁਸਾਰ ਜਦੋ ਥਾਣਾ ਡਾਬਾ ਮੁਖੀ ਰਵਿੰਦਰ ਪਾਲ ਨੇ ਔਰਤ ਦੇ ਕਾਤਿਲ ਨੂੰ ਫੜਨ ਲਈ ਗੁਪਤ ਸੂਚਨਾ ਦੇ ਅਧਾਰ ਤੇ ਔਰਤ ਦੇ ਦੋਸਤ ਉਪਿੰਦਰ ਵਰਮਾ ਉਰਫ ਲਾਲਾ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਤੇ ਉਹ ਟੁੱਟ ਗਿਆ ਉਸ ਨੇ ਕਬੂਲਿਆ ਕਿ ਉਸ ਨੇ ਹੀ ਔਰਤ ਪ੍ਰੀਤਮਾ ਦੇਵੀ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ ਕਿਉਂ ਕਿ ਪ੍ਰੀਤਮਾ ਦੇਵੀ ਉਸ ਕੋਲੋ ਮਕਾਨ ਬਣਾਉਣ ਲਈ ਉਧਾਰੀ ਲਏ 1 ਲੱਖ ਨਹੀਂ ਮੋੜ ਰਹੀ ਸੀ ਅਤੇ ਉਸ ਨੇ ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਵੀ ਮਨ੍ਹਾ ਕਰ ਦਿਤਾ ਸੀ ਦੋਸ਼ੀ ਨੇ ਦੱਸਿਆ ਪਹਿਲਾ ਪ੍ਰੀਤਮ ਦੇਵੀ ਅਤੇ ਉਸ ਦਾ ਪਤੀ ਸੰਜੀਵ ਕੁਮਾਰ ਉਸ ਦੇ ਮਕਾਨ ਚ ਕਿਰਾਏ ਤੇ ਰਹਿ ਰਹੇ ਸਨ ਉਸ ਵਕਤ ਉਸ ਦੀ ਦੋਸਤੀ ਪ੍ਰੀਤਮਾ ਦੇਵੀ ਦੇ ਪਤੀ ਸੰਜੀਵ ਕੁਮਾਰ ਨਾਲ ਪੈ ਗਈ ਸੀ ਉਸ ਦਾ ਓਹਨਾ ਦੇ ਘਰੇ ਆਣਾ ਜਾਣਾ ਸ਼ੁਰੂ ਸ਼ੁਰੂ ਹੋ ਗਿਆ ਸੀ ਇਸ ਦੌਰਾਨ ਪ੍ਰੀਤਮ ਦੇਵੀ ਅਤੇ ਉਸ ਦੇ ਪਤੀ ਸੰਜੀਵ ਕੁਮਾਰ ਨੇ ਮਕਾਨ ਲੈਣ ਲਈ ਉਸ ਕੋਲੋਂ 1 ਲੱਖ ਰੁਪਏ ਉਧਾਰ ਲੈ ਲਏ ਸਨ ਅਤੇ ਗੁਰਮੇਲ ਨਗਰ ਚ ਮਕਾਨ ਖਰੀਦ ਕੇ ਦੋਨੋ ਬੱਚਿਆਂ ਸਮੇਤ ਓਥੇ ਸਿਫਟ ਹੋ ਗਏ ਸਨ ਦੋਸ਼ੀ ਅਨੁਸਾਰ ਦੋਨੋ ਪਤੀ ਪਤਨੀ ਉਸ ਦੇ ਉਧਾਰੀ ਲਏ ਰੁਪਏ ਕਾਫੀ ਸਮੇਂ ਤੋਂ ਨਹੀਂ ਦੇ ਰਹੇ ਸਨ ਦੋਸ਼ੀ ਨੇ ਦੱਸਿਆ ਕਿ 9 ਨਵੰਬਰ ਨੂੰ ਆਪਣੇ ਉਧਾਰੀ ਲਏ ਪੈਸੇ ਲੈਣ ਲਈ ਸੰਜੀਵ ਕੁਮਾਰ ਦੇ ਘਰ ਪਹੁੰਚਇਆ ਜਿਥੇ ਦੋਨੋ ਪਤੀ ਪਤਨੀ ਬੱਚਿਆਂ ਸਮੇਤ ਮੌਜੂਦ ਸਨ ਕੁਝ ਦੇਰ ਬਾਅਦ ਸੰਜੀਵ ਕੁਮਾਰ ਕੰਮ ਤੇ ਚਲਾ ਗਿਆ ਉਸ ਦੇ ਜਾਣ ਮਗਰੋਂ ਉਸ ਨੇ ਉਸਦੀ ਪਤਨੀ ਪ੍ਰੀਤਮ ਦੇਵੀ ਕੋਲੋ ਉਧਾਰੀ ਲਏ ਰੁਪਈਆ ਦੀ ਮੰਗ ਕੀਤੀ ਉਸ ਨੇ ਕਿਹਾ ਕਿ ਅਗਰ ਓਹਨਾ ਕੋਲੋ ਲੱਖ ਰੁਪਏ ਨਹੀਂ ਮੁੜ ਰਹੇ ਤਾਂ ਉਹ ਉਸ ਨਾਲ ਸਰੀਰਕ ਸਬੰਧ ਬਣਾਵੇ ਅਤੇ ਉਹ ਉਸ ਦੇ ਕੁਝ ਪੈਸੇ ਘਟਾ ਦੇਵੇਗਾ ਪਰੰਤੂ ਇਸ ਦੌਰਾਨ ਪ੍ਰੀਤਮਾ ਦੇਵੀ ਨੇ ਸ਼ੋਰ ਮਚਾ ਦਿੱਤਾ ਇਸ ਦੌਰਾਨ ਉਸ ਨੇ ਪ੍ਰੀਤਮਾ ਦੇਵੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿਤਾ ਅਤੇ ਬਾਅਦ ਵਿਚ ਉਸ ਨੇ ਮਾਮਲੇ ਨੂੰ ਰਫ਼ਾ ਕਰਨ ਲਈ ਮਾਮਲੇ ਨੂੰ ਖ਼ੁਦਕੁਸ਼ੀ ਦੀ ਰੰਗਤ ਦੇ ਦਿਤੀ ਪਰੰਤੂ ਪੁਲਸ ਦੀ ਜਾਂਚ ਤੋਂ ਬਾਅਦ ਸੱਚ ਸਾਹਮਣੇ ਆ ਗਿਆ।






