ਕਰਨਾਟਕ ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ
ਕਰਨਾਟਕ ‘ਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ (ਜੇ ਡੀ ਐੱਸ) ਦੇ 17 ਅਯੋਗ ਵਿਧਾਇਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ 17 ਅਯੋਗ ਵਿਧਾਇਕ ਚੋਣ ਲੜ ਸਕਦੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਯੋਗਤਾ ਅਨਿਸ਼ਚਿਤ ਸਮੇਂ ਤੱਕ ਨਹੀਂ ਹੋ ਸਕਦੀ ਹੈ। ਹਾਲਾਂਕਿ ਕੋਰਟ ਨੇ ਸਪੀਕਰ ਵੱਲੋਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ।ਦੱਸਣਯੋਗ ਹੈ ਕਿ 25 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਕਰਨਾਟਕ ‘ਚ ਵਿਧਾਇਕਾਂ ਦੀ ਅਯੋਗਤਾ ਤੋਂ ਬਾਅਦ ਖਾਲੀ ਹੋਈਆਂ 15 ਵਿਧਾਨ ਸਭਾ ਸੀਟਾਂ ‘ਤੇ 5 ਦਸੰਬਰ ਨੂੰ ਉਪ ਚੋਣਾਂ ਕਰਵਾਉਣੀਆਂ ਹਨ। ਅਯੋਗ ਵਿਧਾਇਕਾਂ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।






