Skip to content

ਮੌਕੇ ਬਣਾ ਕੇ ਗੋਲ ਵੀ ਕਰਨੇ ਹੋਣਗੇ ਛੇਤਰੀ

Share this story

ਕਪਤਾਨ ਸੁਨੀਲ ਛੇਤਰੀ ਨੇ ਅੱਜ ਕਿਹਾ ਕਿ ਭਾਰਤੀ ਫੁਟਬਾਲ ਟੀਮ ਦੇ ਸਾਥੀ ਖਿਡਾਰੀਆਂ ਨੂੰ ਵੀਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਈਂਗ ਗੇੜ ਦੇ ਅਹਿਮ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਏਸ਼ਿਆਈ ਚੈਂਪੀਅਨ ਕਤਰ (0-0 ਡਰਾਅ) ਖ਼ਿਲਾਫ਼ ਵਧੀਆ ਪ੍ਰਦਰਸ਼ਨ ਮਗਰੋਂ ਭਾਰਤ ਨੇ ਆਪਣੇ ਤੋਂ ਹੇਠਲੇ ਦਰਜੇਬੰਦੀ ’ਤੇ ਕਾਬਜ਼ ਬੰਗਲਾਦੇਸ਼ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ। ਕੋਚ ਇਗੋਰ ਸਟਿਮੈਕ ਦੀ ਟੀਮ ਹੁਣ ਗਰੁੱਪ ‘ਈ’ ਸੂਚੀ ਵਿੱਚ ਦੋ ਅੰਕ ਨਾਲ ਚੌਥੇ ਸਥਾਨ ’ਤੇ ਕਾਬਜ਼ ਹੈ ਅਤੇ ਕੁਆਲੀਫਾਈਂਗ ਗੇੜ ਦੀ ਦੌੜ ਵਿੱਚ ਬਰਕਰਾਰ ਰਹਿਣ ਲਈ ਭਾਰਤ ਲਈ ਤਾਜ਼ਕਿਸਤਾਨ ਦੇ ਦੁਸ਼ਾਨਬੇ ਵਿੱਚ ਵੀਰਵਾਰ ਨੂੰ ਹੋਣ ਵਾਲਾ ਮੈਚ ਕਾਫ਼ੀ ਅਹਿਮ ਹੋਵੇਗਾ। ਛੇਤਰੀ ਨੇ ਕਿਹਾ ਕਿ ਟੀਮ ਨੂੰ ਇਸ ਚੀਜ਼ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਹੋਵੇਗਾ ਕਿ ਉਹ ਮਿਲੇ ਮੌਕਿਆਂ ਨੂੰ ਗੋਲ ਵਿੱਚ ਬਦਲ ਸਕੇ। ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਕੁੱਝ ਮੌਕੇ ਬਣਾਏ, ਪਰ ਆਦਿਲ ਖ਼ਾਨ ਦੇ 88ਵੇਂ ਮਿੰਟ ਵਿੱਚ ਹੈਡਰ ਨਾਲ ਕੀਤੇ ਗੋਲ ਤੋਂ ਇਲਾਵਾ ਉਹ ਮੌਕਿਆਂ ਦਾ ਲਾਹਾ ਨਹੀਂ ਲੈ ਸਕੇ।

Share this story
WRITTEN BY

BREAKING