ਅਫਗਾਨਿਸਤਾਨ ਵਿੱਚ ਕਾਰ ਬੰਬ ਧਮਾਕੇ ਨਾਲ 7 ਵਿਅਕਤੀਆਂ ਦੀ ਮੌਤ
ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਜ ਸਵੇਰੇ ਇੱਕ ਕਾਰ ਵਿਚ ਬੰਬ ਧਮਾਕਾ ਹੋਇਆ| ਇਸ ਧਮਾਕੇ ਵਿੱਚ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ| ਗ੍ਰਹਿ ਮੰਤਰਾਲੇ ਦੇ ਨਸਰਤ ਰਹੀਮੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ|ਇਹ ਧਮਾਕਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 7:25 ਵਜੇ ਹੋਇਆ| ਸਵੇਰੇ ਦੇ ਸਮੇਂ ਜਦੋਂ ਸਾਰੇ ਲੋਕ ਆਪਣੇ ਕੰਮਾਂ ਤੇ ਜਾ ਰਹੇ ਸਨ ਉਦੋਂ ਕਾਬੁਲ ਸ਼ਹਿਰ ਦੇ ਪੀ.ਡੀ. 15 ਵਿਚ ਦੇ ਕਸਾਬਾ ਖੇਤਰ ਵਿੱਚ ਜ਼ਬਰਦਸਤ ਧਮਾਕਾ ਹੋਇਆ|” ਇਸ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ| ਧਮਾਕੇ ਕਾਰਨ ਖੇਤਰ ਵਿੱਚ ਦੂਜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ| ਹਾਲੇ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|






