April 23, 2026
#ਭਾਰਤੀ ਡਾਇਸਪੋਰਾ

ਅਸੀਂ ਤਾਂ ਗੁਰੂ ਘਰ ਦੇ ਸੇਵਕ ਹਾਂ, ਸੰਗਤ ਦਾ ਹਰ ਹੁਕਮ ਸਾਡੇ ਸਿਰ ਮੱਥੇ, ਭੌਰ ਸਾਡੇ ਸਤਿਕਾਰਯੋਗ : ਬਾਬਾ ਸਤਨਾਮ ਸਿੰਘ

ਬਾਬਾ ਹਰਭਜਨ ਸਿੰਘ ਭਲਵਾਨ ਦਾ ਸ਼ਰਧਾਂਜਲੀ ਸਮਾਗਮ 30 ਨੂੰ : ਬਾਬਾ ਸਤਨਾਮ ਸਿੰਘ

ਸ੍ਰੀ ਅਨੰਦਪੁਰ ਸਾਹਿਬ – ਅਸੀਂ ਤਾਂ ਗੁਰੂ ਘਰ ਦੇ ਸੇਵਕ ਹਾਂ ਤੇ ਸੰਗਤ ਦਾ ਹਰ ਹੁਕਮ ਸਾਡੇ ਸਿਰ ਮੱਥੇ ਤੇ ਹੈ, ਜਿੱਥੋਂ ਤੱਕ ਭੌਰ ਦਾ ਸੁਆਲ ਹੈ ਤਾਂ ਉਹ ਸਾਡੇ ਸਤਿਕਾਰਯੋਗ ਹਨ। ਜਿੱਥੋਂ ਤੱਕ ਦੋ ਮੁੱਖੀ ਲਗਾਏ ਜਾਣ ਦੀ ਗੱਲ ਹੈ ਤਾਂ ਬਾਬਾ ਸੇਵਾ ਸਿੰਘ ਦੇ ਸਮੇਂ ਵੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖੀ ਦੋ ਹੀ ਥਾਪੇ ਗਏ ਸਨ ਜਦਕਿ ਬੁਹਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਹਨ ਜਿੱਥੇ ਮੁੱਖੀ ਦੋ-ਦੋ ਹੀ ਹਨ। ਇਹ ਪ੍ਰਗਟਾਵਾ ਅੱਜ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਬਾਬਾ ਹਰਭਜਨ ਸਿੰਘ ਭਲਵਾਨ ਦੇ ਅਕਾਲ ਚਲਾਣੇ ਉਪਰੰਤ ਦਮਦਮੀ ਟਕਸਾਲ ਪ੍ਰਮੁੱਖ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਥਾਪੇ ਦੋ ਮੁੱਖੀਆਂ ਬਾਬਾ ਸਤਨਾਮ ਸਿੰਘ ਅਤੇ ਬਾਬਾ ਸੁੱਚਾ ਸਿੰਘ ਨੇ ਕਹੇ। ਦੋਵਾਂ ਮੁੱਖੀਆਂ ਨੇ ਕਿਹਾ ਕਿ ਅਸੀਂ ਅਜੇ ਤਾਂ ਅਸੀਂ ਬਾਬਾ ਲਾਭ ਸਿੰਘ ਜੀ ਦੇ ਸਦਮੇ ‘ਚੋ ਬਾਹਰ ਨਹੀਂ ਨਿਕਲੇ ਸੀ ਕਿ ਅਚਨਚੇਤ ਬਿਨਾਂ ਕਿਸੇ ਬੀਮਾਰੀ ਦੇ ਬਾਬਾ ਭਲਵਾਨ ਦਾ ਅਕਾਲ ਚਲਾਣਾ ਹੋ ਗਿਆ। ਅਸੀਂ ਅਜੇ ਉਨ੍ਹਾਂ ਦੇ ਸਸਕਾਰ ਵਿੱਚ ਹੀ ਰੁੱਝੇ ਹੋਏ ਸੀ ਕਿ ਸੰਤ ਸਮਾਜ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਹਜ਼ਾਰਾਂ ਦੀ ਗਿਣਤੀ ‘ਚ ਮੌਜੂਦ ਸੰਗਤ ਦੀ ਹਾਜ਼ਰੀ ਵਿੱਚ ਸਾਨੂੰ ਅਗਲੀ ਜ਼ਿੰਮੇਵਾਰੀ ਦੇ ਦਿੱਤੀ। ਜਿਸ ਸਬੰਧੀ ਸਾਡਾ ਤਾਂ ਸਿਰਫ ਇਹੋ ਕਹਿਣਾ ਸੀ ਕਿ ਨਾ ਤਾਂ ਸਾਨੂੰ ਪਹਿਲਾਂ ਕਦੇ ਕੋਈ ਇਤਰਾਜ਼ ਸੀ ਤੇ ਨਾ ਹੀ ਸੰਗਤ ਵਿੱਚ ਲਏ ਫੈਸਲੇ ‘ਤੇ ਭਵਿੱਖ ਵਿੱਚ ਕੋਈ ਕਿੰਤੂ ਰਹੇਗਾ। ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਬਾਬਾ ਹਰਭਜਨ ਸਿੰਘ ਭਲਵਾਨ ਦਾ ਸ਼ਰਧਾਂਜਲੀ ਸਮਾਗਮ 30 ਦਸੰਬਰ ਨੂੰ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਹੋਵੇਗਾ। ਜਿਸ ਵਿੱਚ ਸਮੁੱਚੀ ਸਾਧ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਖੇਚਲ ਕਰੇ ਤੇ ਬਾਬਾ ਜੀ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰੇ। ਇਸ ਮੌਕੇ ਉਨ੍ਹਾਂ ਦੇ ਨਾਲ ਕਾਰ ਸੇਵਾ ਵਾਲੇ ਬਾਬਾ ਵਾਹਿਗੁਰੂ ਸਿੰਘ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਬਾਬਾ ਬਲਵੀਰ ਸਿੰਘ, ਸ਼ਮਸ਼ੇਰ ਸਿੰਘ ਡੂਮੇਵਾਲ, ਬਰਜਿੰਦਰ ਸਿੰਘ ਡੂਮੇਵਾਲ ਆਦਿ ਵੀ ਹਾਜ਼ਰ ਸਨ।ੋ