139715 Indians get Canadian PR in 2023
2023 ‘ਚ 139715 ਭਾਰਤੀਆਂ ਨੂੰ ਮਿਲੀ ਕੈਨੇਡਾ ਦੀ PR
ਓਟਵਾ : ਕੈਨੇਡਾ ਨੇ 2023 ਵਿੱਚ 139715 ਭਾਰਤੀਆਂ ਨੂੰ ਕੈਨੇਡਾ ਦੀ PR ਦਿੱਤੀ ਹੈ। ਇਸ ਦੌਰਾਨ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਪੱਕੇ ਨਿਵਾਸੀ ਬਣਾ ਕੇ ਕੈਨੇਡਾ ਨੇ ਸਵਾਗਤ ਕੀਤਾ ਹੈ।
IRCC ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਨੇ 2023 ਵਿੱਚ ਸਥਾਈ ਨਿਵਾਸੀਆਂ ਦੇ ਆਪਣੇ ਟੀਚੇ ਨੂੰ ਪਾਰ ਕਰ ਲਿਆ ਹੈ। ਕੈਨੇਡਾ ਨੇ ਸਿਰਫ਼ 465,000 ਨਿਵਾਸੀਆਂ ਨੂੰ ਦਾਖਲ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 471,550 ਨਵੇਂ ਸਥਾਈ ਨਿਵਾਸੀਆਂ ਨੂੰ ਦਾਖਲ ਕੀਤਾ ਗਿਆ ਸੀ। ਇਹਨਾਂ ਨਵੇਂ ਸਥਾਈ ਨਿਵਾਸੀਆਂ ਵਿੱਚ, ਸਭ ਤੋਂ ਵੱਧ ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ ਸਨ।
ਉਪਲਬਧ ਅੰਕੜਿਆਂ ਅਨੁਸਾਰ ਲਗਭਗ 139,715 ਭਾਰਤੀਆਂ ਨੂੰ ਕੈਨੇਡੀਅਨ ਪੀ.ਆਰ. ਦਿੱਤੀ ਗਈ। ਭਾਰਤ ਦੇ ਨਾਲ-ਨਾਲ ਚੀਨ, ਫਿਲੀਪੀਨਜ਼, ਅਫਗਾਨਿਸਤਾਨ ਅਤੇ ਨਾਈਜੀਰੀਆ ਦੇ ਨਾਗਰਿਕਾਂ ਨੂੰ ਸਥਾਈ ਨਿਵਾਸੀ ਦਾ ਦਰਜਾ ਦਿੱਤਾ ਗਿਆ ਸੀ।