Skip to content

ਭਾਰਤ ਨੇ ਸ੍ਰੀਲੰਕਾ ਤੋਂ ਲੜੀ ਜਿੱਤੀ

Share this story

ਖਿਡਾਰੀਆਂ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਸ੍ਰੀਲੰਕਾ ਨੂੰ ਤੀਜੇ ਤੇ ਆਖ਼ਰੀ ਟੀ-20 ਮੈਚ ਵਿੱਚ 78 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਮ ਕਰ ਲਈ। ਇਸ ਟੀ-20 ਲੜੀ ਦਾ ਗੁਹਾਟੀ ਵਿੱਚ ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਸੀ, ਜਦੋਂਕਿ ਭਾਰਤ ਨੇ ਦੂਜਾ ਮੈਚ (ਇੰਦੌਰ) ਸੱਤ ਵਿਕਟਾਂ ਨਾਲ ਜਿੱਤਿਆ ਸੀ।ਸਲਾਮੀ ਬੱਲੇਬਾਜ਼ਾਂ ਲੋਕੇਸ਼ ਰਾਹੁਲ (54 ਦੌੜਾਂ) ਅਤੇ ਸ਼ਿਖਰ ਧਵਨ (52 ਦੌੜਾਂ) ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਉਂਦਿਆਂ ਪਹਿਲੀ ਵਿਕਟ ਲਈ 97 ਦੌੜ ਜੋੜੀਆਂ। ਪਰ ਮੱਧਕ੍ਰਮ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਭਾਰਤ ਦੀਆਂ ਚਾਰ ਵਿਕਟਾਂ 12 ਗੇਂਦਾਂ ਵਿੱਚ 25 ਦੌੜਾਂ ਬਣਾਉਣ ਦੇ ਚੱਕਰ ਵਿੱਚ ਡਿੱਗ ਗਈਆਂ।ਇਸ ਮਗਰੋਂ ਛੇਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰੇ ਵਿਰਾਟ ਕੋਹਲੀ (17 ਗੇਂਦਾਂ ’ਤੇ 26 ਦੌੜਾਂ) ਅਤੇ ਮਨੀਸ਼ ਪਾਂਡੇ (ਨਾਬਾਦ 31 ਦੌੜਾਂ) ਅਤੇ ਸ਼ਰਦੁਲ (ਅੱਠ ਗੇਂਦਾਂ ’ਤੇ ਨਾਬਾਦ 22 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਛੇ ਵਿਕਟਾਂ ’ਤੇ 201 ਦੌੜਾਂ ਬਣਾਉਣ ਵਿੱਚ ਸਫਲ ਰਿਹਾ। ਇਸ ਦੇ ਜਵਾਬ ਵਿੱਚ ਸ੍ਰੀਲੰਕਾ ਨੇ ਪਾਵਰਪਲੇਅ ਵਿੱਚ ਹੀ ਸੀਨੀਅਰ ਕ੍ਰਮ ਦੀਆਂ ਚਾਰ ਵਿਕਟਾਂ ਗੁਆ ਲਈਆਂ। ਧਨੰਜੈ ਡੀਸਿਲਵਾ (36 ਗੇਂਦਾਂ ’ਤੇ 57 ਦੌੜਾਂ) ਅਤੇ ਐਂਜਲੋ ਮੈਥਿਊਜ਼ (20 ਗੇਂਦਾਂ ’ਤੇ 31 ਦੌੜਾਂ) ਨੇ ਪੰਜਵੀਂ ਵਿਕਟ ਲਈ 68 ਦੌੜਾਂ ਜੋੜ ਕੇ ਸ੍ਰੀਲੰਕਾ ਦੀ ਉਮੀਦ ਜਗਾਈ, ਪਰ ਇਹ ਭਾਈਵਾਲੀ ਟੁੱਟਣ ਮਗਰੋਂ ਉਸ ਦੀ ਟੀਮ 15.5 ਓਵਰਾਂ ਵਿੱਚ 123 ਦੌੜਾਂ ’ਤੇ ਢੇਰ ਹੋ ਗਈ। ਸ੍ਰੀਲੰਕਾ ਨੇ ਆਖ਼ਰੀ ਛੇ ਵਿਕਟਾਂ 29 ਦੌੜਾਂ ਦੇ ਅੰਦਰ ਗੁਆਈਆਂ। ਭਾਰਤ ਦੀ ਸ੍ਰੀਲੰਕਾ ਖ਼ਿਲਾਫ਼ ਟੀ-20 ਵਿੱਚ ਇਹ ਕੁੱਲ 13ਵੀਂ ਜਿੱਤ ਹੈ। ਭਾਰਤ ਵੱਲੋਂ ਨਵਦੀਪ ਸੈਣੀ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 28 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਸ਼ਰਦੁਲ ਨੇ 19 ਦੌੜਾਂ ਦੇ ਕੇ ਦੋ ਅਤੇ ਵਸ਼ਿੰਗਟਨ ਸੁੰਦਰ ਨੇ 37 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜਸ੍ਰਪੀਤ ਬੁਮਰਾਹ ਨੇ ਪੰਜ ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ।

Share this story
WRITTEN BY

BREAKING