May 5, 2026
#ਦੇਸ਼ ਦੁਨੀਆਂ

ਕਾਂਗਰਸ ਵੱਲੋਂ ਟਰੰਪ ਦੀਆਂ ਹਮਲਾ ਕਰਨ ਦੀਆਂ ਸ਼ਕਤੀਆਂ ਵਿਰੁੱਧ ਮਤਾ ਪਾਸ

ਅਮਰੀਕੀ ਸੰਸਦ ਦੇ ਸਦਨ ਕਾਂਗਰਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨਾਲ ਜੰਗ ਛੇੜਨ ਦੇ ਖਤਰੇ ਪ੍ਰਤੀ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਮੁੜ ਤੋਂ ਨਿਰਧਾਰਤ ਕਰਨ ਲਈ ਮਤਾ ਪਾਸ ਕਰ ਦਿੱਤਾ ਹੈ। ਮਤੇ ਅਨੁਸਾਰ ਰਾਸ਼ਟਰਪਤੀ ਉਦੋਂ ਤੱਕ ਇਰਾਨ ਵਿਰੁੱਧ ਕੋਈ ਫੌਜੀ ਕਾਰਵਾਈ ਨਹੀਂ ਕਰੇਗਾ ਜਦੋਂ ਤੱਕ ਸੰਸਦ ਉਸ ਨੂੰ ਅਧਿਕਾਰਤ ਨਹੀਂ ਕਰਦੀ।ਇਸ ਮਤੇ ਨੂੰ ਪੇਸ਼ ਕਰਨ ਪਿੱਛੇ ਮੁੱਖ ਕਾਰਨ ਟਰੰਪ ਵੱਲੋਂ ਇਰਾਨ ਦੇ ਕਮਾਂਡਰ ਨੂੰ ਮਾਰਨ ਦੇ ਹੁਕਮ ਦੇਣੇ ਹਨ ਤੇ ਇਸ ਤੋਂ ਬਾਅਦ ਇਰਾਨ ਵੱਲੋਂ ਅਮਰੀਕੀ ਟਿਕਾਣੇ ਉੱਤੇ ਮਿਜ਼ਾਈਲ ਹਮਲਾ ਕੀਤਾ ਜਾਣਾ ਹੈ। ਇਹ ਮਤਾ 194 ਵੋਟਾਂ ਦੇ ਮੁਕਾਬਲੇ 224 ਵੋਟਾਂ ਦੇ ਨਾਲ ਪਾਸ ਹੋ ਗਿਆ ਹੈ। ਡੈਮੋਕਰੇਟਾਂ ਵੱਲੋਂ ਲਿਆਂਦੇ ਇਸ ਮਤੇ ਦੇ ਹੱਕ ਵਿੱਚ ਟਰੰਪ ਦੀ ਕੰਜ਼ਰਵੇਟਿਵ ਪਾਰਟੀ ਦੇ ਵੀ ਤਿੰਨ ਮੈਂਬਰਾਂ ਨੇ ਵੋਟ ਪਾਈ ਹੈ। ਦੂਜੇ ਪਾਸੇ ਟਰੰਪ ਨੇ ਕਿਹਾ ਹੈ ਕਿ ਹਮਲਾ ਕਰਨ ਲਈ ਉਸ ਨੂੰ ਕਿਸੇ ਦੀ ਪ੍ਰਵਾਨਗੀ ਲੋੜ ਨਹੀਂ ਹੈ।