Skip to content

ਗੌਰੀ ਲੰਕੇਸ਼ ਕਤਲ ਮਾਮਲੇ ਵਿੱਚ ਫਰਾਰ ਦੋਸ਼ੀ ਧਨਬਾਦ ਤੋਂ ਗ੍ਰਿਫਤਾਰ

Share this story

ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਕਤਲਕਾਂਡ ਦੇ ਇਕ ਦੋਸ਼ੀ ਨੂੰ ਕਰਨਾਟਕ ਦੇ ਬੈਂਗਲੁਰੂ ਤੋਂ ਆਏ ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.) ਨੇ ਝਾਰਖੰਡ ਦੀ ਧਨਬਾਦ ਜ਼ਿਲਾ ਪੁਲੀਸ ਦੇ ਸਹਿਯੋਗ ਤੋਂ ਕਤਰਾਸ ਥਾਣਾ ਖੇਤਰ ਦੇ ਭਗਤ ਮੁਹੱਲੇ ਵਿੱਚ ਛਾਪੇਮਾਰੀ ਕਰ ਕੇ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਸੁਪਰਡੈਂਟ ਕਿਸ਼ੋਰ ਕੌਸ਼ਲ ਨੇ ਦੱਸਿਆ ਕਿ ਬੈਂਗਲੁਰੂ ਪੁਲੀਸ ਨੇ ਸਾਲ 2017 ਵਿੱਚ ਇਕ ਸਮਾਜਿਕ ਸੰਸਥਾ ਨਾਲ ਜੁੜੇ ਚਾਰ ਵਿਅਕੀਆਂ ਦੇ ਕਤਲ ਦੇ ਇਕ ਮਾਮਲੇ ਵਿੱਚ ਜਾਂਚ ਕਰਨ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਐਸ. ਆਈ. ਟੀ. ਦਾ ਗਠਨ ਕੀਤਾ ਸੀ| ਉਨ੍ਹਾਂ ਨੇ ਦੱਸਿਆ ਕਿ ਐਸ. ਆਈ. ਟੀ. ਨੂੰ ਜਾਣਕਾਰੀ ਮਿਲੀ ਸੀ ਕਿ ਇਸ ਮਾਮਲੇ ਦਾ ਇਕ ਦੋਸ਼ੀ ਧਨਬਾਦ ਜ਼ਿਲੇ ਦੇ ਕਤਰਾਸ ਥਾਣਾ ਖੇਤਰ ਵਿੱਚ ਨਾਂ ਬਦਲ ਕੇ ਰਹਿ ਰਿਹਾ ਹੈ|

Share this story
WRITTEN BY

BREAKING