February 3, 2025
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

Big shock to Congress and Aam Aadmi Party: Large number of people join Akali Dal

  1. ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ : ਵੱਡੀ ਗਿਣਤੀ ਲੋਕ ਹੋਏ ਅਕਾਲੀ ਦਲ ਵਿੱਚ ਸ਼ਾਮਲ

ਆਟੋ ਚਾਲਕਾਂ ਨੇ ਵੀ ਦਿੱਤਾ ਪਰਮਿੰਦਰ ਸਿੰਘ ਸੋਹਾਣਾ ਨੂੰ ਆਪਣਾ ਸਮਰਥਨ

ਆਮ ਵਰਕਰਾਂ ਨੂੰ ਪੂਰਾ ਸਨਮਾਨ ਦਿੰਦਾ ਹੈ ਅਕਾਲੀ ਦਲ : ਪਰਵਿੰਦਰ ਸਿੰਘ ਸੋਹਾਣਾ

ਪੰਜਾਬ ਦੇ ਮੁੱਦਿਆਂ ਦਾ ਘਾਣ ਕਰਨ ਵਾਲੇ ਕੇਜਰੀਵਾਲ ਅਤੇ ਭ੍ਰਿਸ਼ਟਾਚਾਰ ਦੀ ਪੁਸ਼ਤਪਨਾਹੀ ਕਰਨ ਵਾਲੀ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ ਲੋਕ  : ਪਰਵਿੰਦਰ ਸਿੰਘ ਸੋਹਾਣਾ

ਮੋਹਾਲੀ :

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ਬਰਦਸਤ ਤਾਕਤ ਮਿਲੀ ਜਦੋਂ  ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਅਤੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਨਾਲ ਮੋਹਾਲੀ ਦੇ ਆਟੋ ਚਾਲਕਾਂ ਮੇਵੀ ਪਰਵਿੰਦਰ ਸਿੰਘ ਸੋਹਾਣਾ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੂੰ ਪਰਵਿੰਦਰ ਸਿੰਘ ਸੋਹਾਣਾ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਅਤੇ ਇਨ੍ਹਾਂ ਦਾ ਪੂਰਾ ਮਾਣ ਸਨਮਾਨ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਨਾਲ ਦੋਹਾਂ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਲੱਗਿਆ ਹੈ।

ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅਕਾਲੀ ਦਲ ਇਕਲੌਤੀ ਅਜਿਹੀ ਪਾਰਟੀ ਹੈ ਜੋ ਆਪਣੇ ਵਰਕਰਾਂ ਨੂੰ ਪੂਰਾ ਸਨਮਾਨ ਦਿੰਦੀ ਹੈ ਅਤੇ ਉਹ ਖੁਦ ਇਸ ਗੱਲ ਦੀ ਪ੍ਰਤੱਖ ਮਿਸਾਲ ਹਨ ਕਿ ਇਕ ਆਮ ਵਰਕਰ ਨੂੰ ਅਕਾਲੀ ਦਲ ਨੇ ਮੋਹਾਲੀ ਹਲਕੇ  ਦੀ ਟਿਕਟ ਦੇ ਕੇ ਨਿਵਾਜਿਆ ਹੈ। ਉਨ੍ਹਾਂ ਆਟੋ ਚਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਆਉਣ ਤੇ ਉਹ ਆਟੋ ਚਾਲਕਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਅਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਲਿਆਉਣ ਲਈ ਤਿਆਰ ਬੈਠੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ  ਪੰਜਾਬ ਦਾ ਅਸਲ ਵਿਕਾਸ ਪਹਿਲਾਂ ਵੀ ਅਕਾਲੀ ਦਲ ਨੇ ਕਰਵਾਇਆ ਸੀ ਤੇ ਹੁਣ ਅੱਗੇ ਵੀ ਅਕਾਲੀ ਬਸਪਾ ਗੱਠਜੋੜ ਹੀ ਕਰਵਾਉਣ ਦੇ ਸਮਰੱਥ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਝਾੜੂ-ਟੋਪੀ ਵਾਲੇ ਪੰਜਾਬ ਦੇ ਲੋਕਾਂ ਨੂੰ ਦੱਸਣ ਕੀ ਪੰਜਾਬ ਦੇ ਭਖਦੇ ਮਸਲਿਆਂ ਜਿਨ੍ਹਾਂ ਵਿਚ ਮੁੱਖ ਤੌਰ ਤੇ ਪਾਣੀ ਦਾ ਮੁੱਦਾ, ਪਰਾਲੀ ਦਾ ਮੁੱਦਾ, ਬਿਜਲੀ ਦਾ ਮੁੱਦਾ, ਚੰਡੀਗੜ੍ਹ ਰਾਜਧਾਨੀ ਦਾ ਮੁੱਦਾ, ਅਤੇ ਬੰਦੀ ਸਿੰਘਾਂ ਦਾ ਮੁੱਦਾ ਵੀ ਸ਼ਾਮਲ ਹੈ ਬਾਰੇ ਉਨ੍ਹਾਂ ਦਾ ਸਟੈਂਡ ਕੀ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਕੇਜਰੀਵਾਲ ਨੇ ਖੁਦ ਅਦਾਲਤਾਂ ਵਿੱਚ ਪੰਜਾਬ ਦੇ  ਅਹਿਮ ਮੁੱਦਿਆਂ ਦੇ ਖ਼ਿਲਾਫ਼ ਕੇਸ ਪਾਇਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕਿਰਦਾਰ ਅਜਿਹਾ ਹੈ ਕਿ ਉਹ ਪਹਿਲਾਂ ਅਦਾਲਤਾਂ ਵਿੱਚ ਕੇਸ ਪਾਉਂਦਾ ਅਤੇ ਬਾਅਦ ਵਿਚ ਉਨ੍ਹਾਂ ਆਗੂਆਂ ਤੋਂ ਮੁਆਫ਼ੀ ਮੰਗਦਾ ਫਿਰਦਾ ਹੈ  ਜਿਨ੍ਹਾਂ ਖ਼ਿਲਾਫ਼ ਕੇਸ ਪਾਉਂਦਾ ਹੈ।


ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਹਾਲੀ ਵਿੱਚ ਲਿਆਂਦਾ ਉਮੀਦਵਾਰ ਕੁਲਵੰਤ ਸਿੰਘ  ਇੱਕ ਦਿਨ ਪਹਿਲਾਂ ਪਾਰਟੀ ਜੁਆਇਨ ਕਰਦਾ ਹੈ ਤਾਂ ਦੂਜੇ ਦਿਨ ਉਸ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਇਹ ਕਾਹਦੀ ਆਮ ਪਾਰਟੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਆਪ ਪਾਰਟੀ ਦੀ ਟਿਕਟ ਤੇ ਚੋਣ ਲੜ ਰਿਹਾ ਉਮੀਦਵਾਰ ਕੁਲਵੰਤ ਸਿੰਘ ਆਮ ਨਹੀਂ ਸਗੋਂ ਖ਼ਾਸ ਆਦਮੀ ਹੈ ਜੋ ਸਿਰਫ਼ ਮੁਹਾਲੀ ਨਹੀਂ ਸਗੋਂ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ ਹੈ ਅਤੇ ਜਿਸ ਕੋਲ ਆਮ ਲੋਕਾਂ ਨੂੰ ਮਿਲਣ ਤੱਕ ਦਾ ਸਮਾਂ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਹਾਲਾਤ ਕਾਂਗਰਸ ਪਾਰਟੀ ਨੇ ਅਜਿਹੇ ਕਰ ਦਿੱਤੇ ਹਨ ਕਿ ਇਨ੍ਹਾਂ ਦਾ ਕੋਈ ਵੀ ਲੀਡਰ ਦੂਜੇ ਦੀ ਗੱਲ ਨਹੀਂ ਸੁਣਦਾ ਤਾਂ ਇਹ ਲੋਕਾਂ ਦੀ ਕੀ ਸੁਣਨਗੇ ਤੇ ਕੀ ਮਸਲੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮੁਹਾਲੀ ਵਿੱਚ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਪੰਚਾਇਤ ਅਤੇ  ਲੋਕਾਂ ਦੀਆਂ ਜ਼ਮੀਨਾਂ ਹਥਿਆ ਰਿਹਾ ਹੈ ਅਤੇ ਉਸਦੀ ਕੁਨਬਾਪ੍ਰਸਤੀ ਦਾ ਇਹ ਆਲਮ ਹੈ ਪਰ ਆਪਣੇ ਹੀ ਭਰਾ ਨੂੰ ਮੁਹਾਲੀ ਨਗਰ ਨਿਗਮ ਦਾ ਮੇਅਰ ਬਣਾਇਆ ਹੋਇਆ ਹੈ ਤੇ ਆਪਣੇ ਪੁੱਤਰ ਨੂੰ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ।

ਇਸ ਮੌਕੇ ਮੁਹਾਲੀ ਦੇ ਵੱਡੀ ਗਿਣਤੀ ਆਟੋ ਚਾਲਕਾਂ ਅਤੇ  ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਵਰਕਰਾਂ ਹਰਸ਼ ਸਰਵਾਰਾ ਗਰੁੱਪ, ਸਰਬਜੀਤ ਸਿੰਘ (ਬੱਬੀ), ਅਰਸ਼ ਖੋਖਰ, ਵੰਸ਼ ਚੌਹਾਨ, ਸੰਨੀ ਰਾਣਾ, ਸ਼ੇਰ ਸਿੰਘ, ਅਨਮੋਲ, ਰੋਹਿਤ ਰਾਣਾ, ਹਰਕੀਰਤ ਸਿੰਘ, ਦਵਿੰਦਰ ਸਿੰਘ, ਸੋਨੂੰ, ਏਕਮ ਖੋਖਰ, ਲਾਵਸ਼, ਹੈਰੀ, ਗੁਰਮਨ ਸਿੰਘ, ਅਮਨਜੋਤ, ਵਰਿੰਦਰ, ਸਾਹਿਲ, ਗੁਰਜੀਤ, ਪ੍ਰਿੰਸ, ਸੁਮਿਤ, ਤਰਨ, ਬੀਬੀ ਜਸਲੀਨ ਕੌਰ, ਬੀਬੀ ਬਲਬੀਰ ਕੌਰ ਇਸ ਨੇ ਕਿਹਾ ਕਿ ਉਨ੍ਹਾਂ ਦਾ ਆਪਣੀਆਂ ਪਾਰਟੀਆਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਤੇ ਪੰਜਾਬ ਦੇ ਕੀਤੇ ਜਾ ਰਹੇ ਨੁਕਸਾਨ ਨੂੰ ਦੇਖਦੇ ਹੋਏ ਇਨ੍ਹਾਂ ਪਾਰਟੀਆਂ ਤੋਂ ਮਨ ਉੱਖੜ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ  ਨੂੰ ਇਸ ਗੱਲ ਦੀ ਸਮਝ ਆ ਗਈ ਹੈ ਤੇ ਪੰਜਾਬ ਦਾ ਵਿਕਾਸ ਸਿਰਫ਼ ਤੇ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਵੀ ਅਕਾਲੀ ਦਲ ਹੀ ਵਧਾ ਕੇ ਪੰਜਾਬ ਨੂੰ ਸੁਰੱਖਿਅਤ ਰੱਖ ਸਕਦਾ ਹੈ।

ਉਨ੍ਹਾਂ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਤੇ ਉਹ ਅਕਾਲੀ-ਬਸਪਾ ਗੱਠਜੋਡ਼ ਦੇ ਸਾਂਝੇ  ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ ਅਤੇ ਇਹ ਸੀਟ ਅਕਾਲੀ ਦਲ  ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਝੋਲੀ ਵਿਚ ਪਾਉਣਗੇ।

Big shock to Congress and Aam Aadmi Party: Large number of people join Akali Dal

AGGE DI ROSHNI

Big shock to Congress and Aam Aadmi Party: Large number of people join Akali Dal

Congress candidate MLA Balbir Singh Sidhu met