April 16, 2026
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

Even after 75 years of independence, political parties could not improve health and education: Kulwant Singh

ਅਜ਼ਾਦੀ ਤੋਂ 75 ਸਾਲ ਬਾਅਦ ਵੀ ਸਿਹਤ ਤੇ ਸਿੱਖਿਆ ਨਹੀਂ ਸੁਧਾਰ ਸਕੀਆਂ ਰਵਾਇਤੀ ਪਾਰਟੀਆਂ : ਕੁਲਵੰਤ ਸਿੰਘ

– ‘‘ਗਲ਼ੀਆਂ ਵਿੱਚ ਪੇਵਰ ਟਾਈਲਾਂ ਲਗਾ ਕੇ ਅਤੇ ਘਟੀਆ ਸਡ਼ਕਾਂ ਬਣਾ ਕੇ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਨੇ ਕੀਤਾ ਆਪਣੀ ਜੇਬ ਦਾ ਵਿਕਾਸ’’
ਮੋਹਾਲੀ: ਦੇਸ਼ ਵਿੱਚ ਸਮੇਂ-ਸਮੇਂ ਉਤੇ ਰਾਜ ਕਰਦੀਆਂ ਆ ਰਹੀਆਂ ਵੱਖ-ਵੱਖ ਰਵਾਇਤੀ ਸਿਆਸੀ ਪਾਰਟੀਆਂ ਅਜ਼ਾਦੀ ਉਪਰੰਤ 75 ਸਾਲ ਬੀਤ ਜਾਣ ’ਤੇ ਵੀ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਨਹੀਂ ਕਰ ਸਕੀਆਂ। ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਲੋਕਾਂ ਵਿੱਚ ਜਾ ਕੇ ਹਰ ਪੰਜ ਸਾਲ ਬਾਅਦ ਉਹੀ ਪੁਰਾਣੇ ਝੂਠੇ ਅਤੇ ਫੋਕੇ ਦਾਅਵੇ ਅਤੇ ਵਾਅਦੇ ਕਰਦੇ ਰਹਿੰਦੇ ਹਨ ਕਿ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਕਰਨਗੇ ਅਤੇ ਵਿਕਾਸ ਕਰਨਗੇ। ਸੱਚਾਈ ਇਹ ਹੈ ਕਿ ਜਿਹਡ਼ੀਆਂ ਪਾਰਟੀਆਂ ਦੀਆਂ ਸਰਕਾਰਾਂ 75 ਸਾਲਾਂ ਵਿੱਚ ਸਿਹਤ ਅਤੇ ਸਿੱਖਿਆ ਸੁਧਾਰ ਨਹੀਂ ਸਕੀਆਂ, ਉਨ੍ਹਾਂ ਤੋਂ ਹੁਣ ਭਵਿੱਖ ਵਿੱਚ ਵੀ ਉਮੀਦ ਨਹੀਂ ਕੀਤੀ ਜਾ ਸਕਦੀ।
ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਉਕਤ ਵਿਚਾਰ ਅੱਜ ਇੱਥੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।


ਹਲਕਾ ਮੋਹਾਲੀ ਦੇ ਬਾਰੇ ਵਿੱਚ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਇੱਥੋਂ ਦੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਗਲ਼ੀਆਂ ਵਿੱਚ ਅਤੇ ਸਡ਼ਕਾਂ ਕਿਨਾਰੇ ਪੇਵਰ ਟਾਈਲਾਂ ਲਗਾ ਕੇ ਅਤੇ ਘਟੀਆ ਸਡ਼ਕਾਂ ਬਣਾ ਕੇ ਸਿਰਫ਼ ਆਪਣੀ ਜੇਬ ਦਾ ਹੀ ਵਿਕਾਸ ਕੀਤਾ ਹੈ। ਹਲਕਾ ਮੋਹਾਲੀ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਅੱਜ ਵੀ ਜ਼ੀਰੋ ਹਨ ਅਤੇ ਪਿੰਡਾਂ ਦੀਆਂ ਲਿੰਕ ਸਡ਼ਕਾਂ ਟੁੱਟੀਆਂ ਪਈਆਂ ਹਨ ਅਤੇ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੱਚਾਈ ਇਹ ਵੀ ਹੈ ਕਿ ਰਵਾਇਤੀ ਪਾਰਟੀਆਂ ਨੂੰ ਕਰੱਪਸ਼ਨ ਤੋਂ ਇਲਾਵਾ ਕੁਝ ਵੀ ਨਹੀਂ ਆਉਂਦਾ।


ਕੁਲਵੰਤ ਸਿੰਘ ਨੇ ਕਿਹਾ ਕਿ ਇਹ ਗੱਲ ਬਡ਼ੀ ਸਾਫ਼ ਹੈ ਕਿ ਪੰਜਾਬ ਦੇ ਹਰ ਵਰਗ ਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਹੀ ਪੂਰੀਆਂ ਕਰ ਸਕਦੀ ਹੈ, ਬਾਕੀ ਪਾਰਟੀਆਂ ਨੂੰ ਤਾਂ ਲੋਕ ਹਰ ਪੰਜ ਸਾਲ ਪਰਖਦੇ ਹੀ ਆ ਰਹੇ ਹਨ। ਉਨ੍ਹਾਂ ਨੇ ਹਲਕਾ ਮੋਹਾਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫ਼ਰਵਰੀ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾਡ਼ੂ’ ਵਾਲਾ ਬਟਨ ਦਬਾ ਕੇ ਇੱਕ ਬਹੁਤ ਹੀ ਜ਼ਿਆਦਾ ਨੇਕ, ਇਮਾਨਦਾਰ, ਸੁਲਝੇ ਹੋਏ ਅਤੇ ਪੰਜਾਬ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਚੁੱਕਣ ਵਾਲੇ ਉਮੀਦਵਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਜਾ ਸਕੇ।
ਇਨ੍ਹਾਂ ਮੀਟਿੰਗਾਂ ਵਿੱਚ ਆਮ ਆਦਮੀ ਪਾਰਟੀ ਦੇ ਮੀਤ ਪ੍ਰਧਾਨ ਅਮਿਤ ਜੈਨ, ਅਮਰਜੀਤ ਸਿੰਘ ਪ੍ਰਧਾਨ ਸਿਟੀ ਸੈਂਟਰ ਬਲਾਕ-ਐਫ, ਜੋਗਿੰਦਰ ਸਿੰਘ ਸਿੱਧੂ ਪ੍ਰਧਾਨ ਵੈਲਫ਼ੇਅਰ ਐਸੋਸੀਏਸ਼ਨ ਬਲਾਕ-ਜੀ, ਰਾਜਿੰਦਰ ਸਿੰਗਲਾ, ਕਮਲਜੀਤ ਸਿੰਘ, ਅਭਿਸ਼ੇਕ ਗਰਗ, ਗੁਰਿੰਦਰ ਸਿੰਘ ਪ੍ਰਧਾਨ ਬਲਾਕ-ਡੀ, ਪ੍ਰੀਵੇਸ਼ ਬਾਂਸਲ, ਗੁਰਨਾਮ ਸਿੰਘ, ਹਰਮੇਸ਼ ਸਿੰਘ, ਹਰਿੰਦਰਪਾਲ ਸਿੰਘ ਅਨੰਦ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਰਾਜੇਸ਼ ਕੁਮਾਰ, ਸੋਮ ਪ੍ਰਕਾਸ਼ ਸਾਬਕਾ ਸਰਪੰਚ, ਮਨਮੋਹਨ ਸਿੰਘ, ਧਰਮਪ੍ਰੀਤ ਸਿੰਘ ਮਦਨਪੁਰ, ਰਾਜੂ ਨੰਬਰਦਾਰ ਬਡ਼ਮਾਜਰਾ, ਨਰਿੰਦਰ ਸਿੰਘ ਮੋਲੀ ਆਦਿ ਵੀ ਹਾਜ਼ਰ ਸਨ।

Even after 75 years of independence, political parties could not improve health and education: Kulwant Singh

The queue for those joining AAP has