February 5, 2025
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

The queue for those joining AAP has grown longer: Kulwant Singh

ਆਪ  ‘ਚ ਸ਼ਾਮਿਲ ਹੋਣ ਵਾਲਿਆਂ ਦੀ ਕਤਾਰ ਹੋਈ ਹੋਰ ਲੰਮੇਰੀ:  ਕੁਲਵੰਤ ਸਿੰਘ  

ਕਿਹਾ :  ਮੁਹਾਲੀ ਹੀ ਨਹੀਂ ਪੰਜਾਬ ਦੇ ਲੋਕ ਕਾਂਗਰਸ ਅਤੇ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਦੇ ਰੌਂਅ ਚ

ਮੋਹਾਲੀ  :ਮੋਹਾਲੀ ਵਿਧਾਨ ਸਭਾ ਹਲਕਾ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕੀਂ ਕਾਂਗਰਸ ਅਤੇ ਹੋਰਨਾਂ ਰਵਾਇਤੀ ਪਾਰਟੀਆਂ ਨੂੰ ਸਬਕ ਸਿਖਾਉਣ ਦੇ ਰੌਂਅ ਵਿੱਚ ਹਨ ਅਤੇ ਉਹ ਪੂਰਾ ਮਨ  ਬਣਾ ਚੁੱਕੇ ਹਨ ਕਿ ਕਾਂਗਰਸ ਨੂੰ ਕਿੰਜ ਇੱਥੋਂ ਚਲਦਾ ਕਰਨਾ ਹੈ ।
ਇਹ ਗੱਲ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਪ ਦੇ ਉਮੀਦਵਾਰ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ – ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ  । ਕੁਲਵੰਤ ਸਿੰਘ ਅੱਜ ਪਿੰਡ ਜਗਤਪੁਰਾ ਦੇ ਨੌਜਵਾਨਾਂ ਦੇ ਇੱਕ ਵੱਡੇ ਵਫ਼ਦ ਨੂੰ ਆਪ ਵਿੱਚ ਸ਼ਾਮਲ ਹੋਣ ਦੌਰਾਨ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ  । ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ  ਉਹ ਮੁਹਾਲੀ ਦੇ ਵੱਖ- ਵੱਖ ਵਾਰਡਾਂ ਅਤੇ ਜਦੋਂ ਪਿੰਡਾਂ ਵਿਚ ਆਪਣੀਆਂ ਚੋਣ ਮੀਟਿੰਗਾਂ ਦੌਰਾਨ ਪੁੱਜਦੇ ਹਨ ਤਾਂ ਉਸ ਤੋਂ ਪਹਿਲਾਂ ਹੀ ਆਪ ਦੇ ਹੱਕ ਵਿੱਚ ਲੋਕੀਂ  ਆਪ ਮੁਹਾਰੇ ਹੀ ਵੱਡੇ ਇਕੱਠ ਦੇ ਰੂਪ ਵਿੱਚ ਪੁੱਜੇ ਹੋਏ ਹੁੰਦੇ ਹਨ , ਜਦੋਂਕਿ   ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੂੰ ਆਪਣੀਆਂ ਚੋਣ ਮੀਟਿੰਗਾਂ ਵਿੱਚ ਇਕੱਠ ਕਰਨ ਦੇ ਲਈ  ਕਾਂਗਰਸੀ ਸਮਰਥਕ ਮੀਟਿੰਗ ਵਾਲੀ ਥਾਂ ਉਤੇ ਭੇਜਣੇ ਪੈਂਦੇ ਹਨ ਜਾਂ ਵਾਰ- ਵਾਰ ਫੋਨ ਕਰਕੇ ਬੁਲਾਉਣੇ ਪੈਂਦੇ ਹਨ  । ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਜਗਤਪੁਰਾ ਦੇ ਯੂਥ ਨੇਤਾਵਾਂ ਨੇ ਅੱਜ  ਇੰਨੀ ਵੱਡੀ ਇਕੱਤਰਤਾ ਦੇ ਵਿੱਚ ਆਪ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਹੈ ।
ਇਹ ਸਭ ਪੰਜਾਬ ਵਿੱਚ ਆਪ ਦੇ ਹੱਕ ਵਿੱਚ ਝੁੱਲੀ ਹਨੇਰੀ ਦੇ ਸਦਕਾ ਹੀ ਸੰਭਵ ਹੋ ਸਕਿਆ ਹੈ ।
ਕੁਲਵੰਤ ਸਿੰਘ ਨੇ ਅੱਜ ਫਿਰ ਦੁਹਰਾੲਿਅਾ ਕਿ ਆਪ ਵਿੱਚ  ਨੌਜਵਾਨ ਤਬਕਾ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ, ਨੂੰ ਸਮਾਂ ਆਉਣ ਤੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ  ਬਣਦੀ ਨੁਮਾਇੰਦਗੀ ਵੀ ਦਿੱਤੀ ਜਾਵੇਗੀ ਅਤੇ ਆਪ ਦੀ ਸਰਕਾਰ ਆਉਂਦੇ ਸਾਰ ਹੀ ਪੜਾਅ- ਦਰ -ਪੜਾਅ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਸਮਾਂ ਰਹਿੰਦਿਆਂ ਹੱਲ ਕੀਤਾ ਜਾਵੇਗਾ  ।ਆਪ ਵਿੱਚ ਪਿੰਡ ਜਗਤਪੁਰਾ ਦੇ ਸ਼ਾਮਿਲ ਹੋਣ ਵਾਲੇ ਯੂਥ ਵਿੰਗ ਦੇ ਵਿੱਚ
ਸਾਗਰ, ਮੋਹਿਤ ,ਅਭੀਸ਼ੇਕ,ਕੁਲਦੀਪ,ਲਵਦੀਪ ,ਅਭਿਸ਼ੇਕ ,ਮੋਹਿਤ ,ਕਾਕੂ  ,ਨੰਦੂ  ,ਸੰਜੀਵ ,ਰਾਵੀ ,ਗੁਰਜੰਟ ,ਸਾਹਿਲ ਰਾਣਾ , ਸਾਹਿਲ , ਦੀਪਕ ਸਮੇਤ ਵੱਡੀ ਗਿਣਤੀ ਵਿਚ ਜਗਤਪਾਲ ਨਿਵਾਸੀ ਹਾਜ਼ਰ ਸਨ  ।

The queue for those joining AAP has grown longer: Kulwant Singh

Birth anniversary of Sahibzada Baba Ajit Singh

The queue for those joining AAP has grown longer: Kulwant Singh

Even after 75 years of independence, political