Skip to content

ਸਪੇਨ ਵਿੱਚ ਤਣਾਅ ਸਿਖ਼ਰ ਉਤੇ ਪੁੱਜਿਆ

Share this story

ਬਾਰਸੀਲੋਨਾ,
ਸਪੇਨ ਵਿੱਚ ਅੱਜ ਉਦੋਂ ਤਣਾਅ ਸਿਖਰ ਉਤੇ ਪੁੱਜ ਗਿਆ, ਜਦੋਂ ਕੈਟੇਲੋਨੀਆ ਦੇ ਆਗੂਆਂ ਨੇ ਰਾਜਾ ਫੇਲਿਪ ਦੀ ਕੌਮੀ ਸਥਿਰਤਾ ਨੂੰ ਖ਼ਤਰੇ ਦੀ ਦਿੱਤੀ ਚਿਤਾਵਨੀ ਨੂੰ ਰੱਦ ਕਰਦਿਆਂ ਕੁੱਝ ਦਿਨਾਂ ਵਿੱਚ ਇਸ ਖਿੱਤੇ ਦੀ ਆਜ਼ਾਦੀ ਦਾ ਐਲਾਨ ਕਰਨ ਦਾ ਅਹਿਦ ਲਿਆ।
ਰਾਜਾ ਫੇਲਿਪ ਛੇਵੇਂ ਨੇ ਆਜ਼ਾਦੀ ਪੱਖੀ ਲਹਿਰ ਨੂੰ ਗ਼ੈਰ ਕਾਨੂੰਨੀ ਤੇ ਗ਼ੈਰ ਜਮਹੂਰੀ ਦੱਸਿਆ ਅਤੇ ਸਿੱਧੇ ਤੌਰ ’ਤੇ ਕੌਮੀ ਸਰਕਾਰ ਨਾਲ ਖੜ੍ਹ ਗਏ। ਦੂਜੇ ਪਾਸੇ ਕੈਟੇਲੋਨ ਆਗੂ ਕਾਰਲਸ ਪੁਇਗਡੇਮੌਂਟ ਨੇ ਬੀਬੀਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਕੈਟੇਲਨ ਸਰਕਾਰ ਇਸ

ਹਫ਼ਤੇ ਦੇ ਅੰਤ ਜਾਂ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਆਜ਼ਾਦੀ ਦਾ ਐਲਾਨ ਕਰੇਗੀ। ਕੈਟੇਲੋਨ ਸਰਕਾਰ ਦੇ ਤਰਜਮਾਨ ਜੋਰਡੀ ਟੁਰੁਲ ਨੇ ਕਿਹਾ ਕਿ ਖੇਤਰੀ ਅਧਿਕਾਰੀਆਂ ਨੇ ਵੋਟਾਂ ਦੀ ਗਿਣਤੀ ਤਕਰੀਬਨ ਮੁਕੰਮਲ ਕਰ ਲਈ ਹੈ। ਇਸ ਦੇ ਨਤੀਜੇ ਖੇਤਰੀ ਸੰਸਦ ਵਿੱਚ ਦਾਖ਼ਲ

ਕੀਤੇ ਜਾਣਗੇ ਅਤੇ ਸੰਸਦ ਦੋ ਦਿਨਾਂ ਵਿੱਚ ਕੈਟੇਲੋਨੀਆ ਦੀ ਆਜ਼ਾਦੀ ਦਾ ਐਲਾਨ ਕਰੇਗੀ।
ਇਸ ਤੋਂ ਪਹਿਲਾਂ ਰਾਜਾ ਫੇਲਿਪ ਨੇ ਕੈਟੇਲੋਨ ਆਗੂਆਂ ਉਤੇ ਦੇਸ਼ ਦੀ ਸਥਿਰਤਾ ਲਈ ਖ਼ਤਰਾ ਖੜ੍ਹਾ ਕਰਨ ਦਾ ਦੋਸ਼ ਲਾਇਆ ਅਤੇ ਸਰਕਾਰ ਨੂੰ ਸੰਵਿਧਾਨ ਦੀ ਰਾਖੀ ਦੀ ਅਪੀਲ ਕੀਤੀ। ਰਾਜਾ ਦਾ ਇਹ ਬਿਆਨ ਐਤਵਾਰ ਨੂੰ ਇਸ ਖਿੱਤੇ ਲਈ ਆਜ਼ਾਦੀ ਬਾਰੇ ਰਾਇਸ਼ੁਮਾਰੀ ਉਤੇ

ਪਾਬੰਦੀ ਦੌਰਾਨ ਪੁਲੀਸ ਵੱਲੋਂ ਵੋਟਰਾਂ ਖ਼ਿਲਾਫ਼ ਹਿੰਸਾ ਵਰਤਣ ਮਗਰੋਂ ਆਇਆ। ਕੈਟੇਲਨ ਖੇਤਰੀ ਆਗੂਆਂ ਨੇ ਕੌਮੀ ਸਰਕਾਰ ਦੇ ਵਿਰੋਧ ਵਿੱਚ ਆਪ ਚੋਣਾਂ ਦਾ ਪ੍ਰਬੰਧ ਕੀਤਾ, ਜਿਸ ਨੂੰ ਸਰਕਾਰ ਤੇ ਰਾਜਾ ਫੇਲਿਪ ਨੇ ਕੱਲ੍ਹ ਗ਼ੈਰ ਕਾਨੂੰਨੀ ਦੱਸਿਆ।
ਰਾਜਾ ਫੇਲਿਪ ਨੇ ਕੈਟੇਲੋਨ ਲੀਡਰਸ਼ਿਪ ਨੂੰ ਕਿਹਾ ਕਿ ‘‘ਉਨ੍ਹਾਂ ਦਾ ਗ਼ੈਰ ਜ਼ਿੰਮੇਵਾਰੀ ਵਾਲਾ ਵਿਹਾਰ ਕੈਟੇਲੋਨੀਆ ਅਤੇ ਸਾਰੇ ਸਪੇਨ ਦੀ ਆਰਥਿਕ ਤੇ ਸਮਾਜਿਕ ਸਥਿਰਤਾ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਹੁਣ ਸੰਵਿਧਾਨ ਦੀ ਰਾਖੀ ਦੀ ਜ਼ਿੰਮੇਵਾਰੀ ਕਾਨੂੰਨੀ ਤੌਰ

’ਤੇ ਚੁਣੀ ਸਰਕਾਰ ਦੀ ਹੈ।

Share this story
WRITTEN BY

BREAKING