Skip to content

ਬਤੌਰ ਕਪਤਾਨ ਪਹਿਲੀ ਸਫਲਤਾ ਤੇ ਮਾਣ ਹੈ : ਹਰਮਨਪ੍ਰੀਤ

Share this story

ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੂੰ ਮਾਣ ਹੈ ਕਿ ਬਤੌਰ ਕਪਤਾਨ ਉਹ ਭਾਰਤੀ ਹਾਕੀ ਟੀਮ ਨੂੰ ਟੋਕੀਓ ‘ਚ ਓਲੰਪਿਕ ਟੈਸਟ ਟੂਰਨਾਮੈਂਟ ‘ਚ ਖਿਤਾਬ ਦਿਵਾਉਣ ‘ਚ ਕਾਮਯਾਬ ਰਹੇ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇ ਕੇ ਨੌਜਵਾਨਾਂ ਨੂੰ ਮੌਕਾ ਦਿੱਤਾ ਸੀ। ਇਸ ਦੇ ਬਾਵਜੂਦ ਨਿਊਜ਼ੀਲੈਂਡ ਨੂੰ 5-0 ਨਾਲ ਹਰਾ ਕੇ ਭਾਰਤ ਨੇ ਖਿਤਾਬ ਜਿੱਤਿਆ। ਹਰਮਨਪ੍ਰੀਤ ਨੇ ਕਿਹਾ, ”ਟੀਮ ‘ਚ ਸ਼ਾਮਲ ਸਾਰੇ ਖਿਡਾਰੀਆਂ ਲਈ ਇਹ ਸੁਨਹਿਰੀ ਮੌਕਾ ਸੀ। ਕੁਝ ਤਜਰਬੇਕਾਰ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੇ ਕਾਰਨ ਇਹ ਯੁਵਾ ਟੀਮ ਸੀ ਪਰ ਸਾਰੇ ਕਸੌਟੀ ‘ਤੇ ਖਰੇ ਉਤਰੇ। ਮੈਨੂੰ ਆਪਣੀ ਟੀਮ ਦੇ ਪ੍ਰਦਰਸ਼ਨ ‘ਤੇ ਮਾਣ ਹੈ।” ਉਨ੍ਹਾਂ ਕਿਹਾ, ”ਭਾਰਤੀ ਟੀਮ ਨੇ ਜਾਪਾਨ, ਮਲੇਸ਼ੀਆ, ਨਿਊਜ਼ੀਲੈਂਡ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ। ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਂ ਪਹਿਲੀ ਵਾਰ ਇਸ ਟੀਮ ਦੀ ਕਪਤਾਨੀ ਕੀਤੀ।” ਭਾਰਤ ਲਈ 2016 ਐੱਫ.ਆਈ.ਐੱਚ. ਚੈਂਪੀਅਨਸ ਟਰਾਫੀ, 2018 ਰਾਸ਼ਟਰਮੰਡਲ ਖੇਡ ਅਤੇ ਏਸ਼ੀਆਈ ਖੇਡਾਂ ਦੇ ਇਲਾਵਾ ਪਿਛਲੇ ਸਾਲ ਵਰਲਡ ਕੱਪ ਖੇਡ ਚੁੱਕੇ ਹਰਮਨਪ੍ਰੀਤ ਰੀਓ ਓਲੰਪਿਕ ‘ਚ ਸਭ ਤੋਂ ਯੁਵਾ ਖਿਡਾਰੀਆਂ ‘ਚੋਂ ਇਕ ਸਨ।

Share this story
WRITTEN BY

BREAKING