ਕੇਂਦਰ ਸਰਕਾਰ ਤੇ ਪੂਰਾ ਭਰੋਸਾ, ਆਰਥਿਕ ਮੰਦੀ ਨਾਲ ਨਜਿੱਠਣ ਲਈ ਚੁੱਕੇਗੀ ਕਦਮ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ‘ਤੇ ਇਸ ਗੱਲ ਨੂੰ ਲੈ ਕੇ ਪੂਰਾ ਭਰੋਸਾ ਹੈ ਕਿ ਉਹ ਆਰਥਿਕ ਨਰਮੀ (ਮੰਦੀ) ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਦੇਸ਼ ਦੇ ਰੂਪ ‘ਚ ਇਕਜੁਟ ਹੋ ਕੇ ਖੜ੍ਹੇ ਹੋਣ ਅਤੇ ਅਰਥਵਿਵਸਥਾ ਨੂੰ ਸਹੀ ਕਰਨ ਦਾ ਸਮਾਂ ਹੈ। ਕੇਜਰੀਵਾਲ ਨੇ ਇਕ ਪ੍ਰੋਗਰਾਮ ਤੋਂ ਵੱਖ ਕਿਹਾ,”ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ‘ਚ ਆਰਥਿਕ ਨਰਮੀ ਨੂੰ ਲੈ ਕੇ ਠੋਸ ਕਦਮ ਚੁੱਕੇਗੀ। ਇਹ ਅਜਿਹਾ ਸਮਾਂ ਹੈ, ਜਦੋਂ ਦੇਸ਼ ਨੂੰ ਇਕੱਠੇ ਖੜ੍ਹੇ ਹੋਣ ਅਤੇ ਅਰਥਵਿਵਸਥਾ ਨੂੰ ਸਹੀ ਕਰਨ ਦੀ ਲੋੜ ਹੈ।ਕੇਂਦਰ ਸਰਕਾਰ ਅਰਥਵਿਵਸਥਾ ਨੂੰ ਸਹੀ ਕਰਨ ਲਈ ਜੋ ਵੀ ਕਦਮ ਚੁੱਕੇਗੀ, ਦਿੱਲੀ ਸਰਕਾਰ ਉਸ ਨੂੰ ਪੂਰਾ ਸਮਰਥਨ ਦੇਵੇਗੀ। ਮੈਂ ਨੌਕਰੀਆਂ ਦੇ ਨੁਕਸਾਨ ਨੂੰ ਲੈ ਕੇ ਨਿੱਜੀ ਤੌਰ ‘ਤੇ ਚਿੰਤਤ ਹਾਂ।