Skip to content

ਯੂ. ਪੀ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰਕੇ ਲੋਕਾਂ ਨੂੰ ਲੁੱਟਣ ਲੱਗੀ ਯੋਗੀ ਸਰਕਾਰ : ਪ੍ਰਿਅੰਕਾ

Share this story

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਵਿੱਚ ਬਿਜਲੀ ਦੀ ਦਰ ਵਿੱਚ ਵਾਧੇ ਦੇ ਪ੍ਰਸਤਾਵ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਰਾਜ ਦੀ ਯੋਗੀ ਆਦਿੱਤਿਯਨਾਥ ਸਰਕਾਰ ਤੇ ਸਰਕਾਰੀ ਖਜ਼ਾਨਾ ਖਾਲੀ ਕਰਨ ਤੋਂ ਬਾਅਦ ਹੁਣ ਜਨਤਾ ਦੀ ਜੇਬ ਕੱਟਣ ਦਾ ਦੋਸ਼ ਲਗਾਇਆ| ਪ੍ਰਿਯੰਕਾ ਨੇ ਟਵੀਟ ਕਰ ਕੇ ਕਿਹਾ,”ਪਹਿਲਾਂ ਮਹਿੰਗੇ ਪੈਟਰੋਲ-ਡੀਜ਼ਲ ਦਾ ਬੋਝ ਅਤੇ ਹੁਣ ਮਹਿੰਗੀ ਬਿਜਲੀ ਦੀ ਮਾਰ| ਉੱਤਰ ਪ੍ਰਦੇਸ਼ ਭਾਜਪਾ ਸਰਕਾਰ ਆਮ ਜਨਤਾ ਦੀ ਜੇਬ ਕੱਟਣ ਵਿੱਚ ਲੱਗੀ ਹੈ| ਕਿਉਂ?” ਪ੍ਰਿਯੰਕਾ ਨੇ ਸਵਾਲ ਕੀਤਾ, ”ਖਜ਼ਾਨੇ ਨੂੰ ਖਾਲੀ ਕਰ ਕੇ ਭਾਜਪਾ ਸਰਕਾਰ ਹੁਣ ਵਸੂਲੀ, ਜਨਤਾ ਤੇ ਮਹਿੰਗਾਈ ਦਾ ਹੰਟਰ ਚੱਲਾ ਰਹੀ ਹੈ| ਕਿਸ ਤਰ੍ਹਾਂ ਦੀ ਸਰਕਾਰ ਹੈ ਇਹ?” ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਮਹਿੰਗੀ ਹੋ ਸਕਦੀ ਹੈ| ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਖਰਚ ਵਿੱਚ ਵਾਧੇ ਅਤੇ ਮਾਲ ਵਿੱਚ ਕਮੀ ਨੂੰ ਪੂਰਾ ਕਰਨ ਦੇ ਮਕਸਦ ਨਾਲ ਮੰਗਲਵਾਰ ਨੂੰ ਬਿਜਲੀ ਦੀਆਂ ਦਰਾਂ 11.69 ਫੀਸਦੀ ਤੱਕ ਵਧਾਉਣ ਦਾ ਪ੍ਰਸਤਾਵ ਕੀਤਾ|

Share this story
WRITTEN BY

BREAKING