Skip to content

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ

Share this story

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਮਰੀਕਾ ਦੌਰੇ ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ| ਸਕੌਟ ਮੌਰੀਸਨ ਆਪਣੀ ਪਤਨੀ ਨਾਲ 19 ਤੋਂ 27 ਸਤੰਬਰ ਤਕ ਅਮਰੀਕਾ ਦੌਰੇ ਤੇ ਹਨ| ਵ੍ਹਾਈਟ ਹਾਊਸ ਵਿੱਚ ਮੌਰੀਸਨ ਦੇ ਸਵਾਗਤ ਵਿੱਚ ਮਿਲਟਰੀ ਬੈਂਡ ਵਜਾਇਆ ਗਿਆ ਤੇ ਉਨ੍ਹਾਂ ਨੂੰ 19 ਬੰਦੂਕਾਂ ਨਾਲ ਸਲਾਮੀ ਦਿੱਤੀ ਗਈ| ਸਕੌਟ ਮੌਰੀਸਨ ਦੁਨੀਆ ਦੇ ਦੂਜੇ ਲੀਡਰ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਵਲੋਂ ‘ਸਟੇਟ ਡਿਨਰ’ ਦਾ ਸੱਦਾ ਦਿੱਤਾ ਗਿਆ| ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੂੰ ਇਹ ਮੌਕਾ ਮਿਲਿਆ ਸੀ|ਟਰੰਪ ਤੇ ਮੌਰੀਸਨ ਨੇ ਅਮਰੀਕਾ ਤੇ ਆਸਟ੍ਰੇਲੀਆ ਦੇ ਦਹਾਕਿਆਂ ਤੋਂ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਵੀ ਮਜ਼ਬੂਤ ਕਰਨ ਤੇ ਗੱਲਬਾਤ ਕੀਤੀ| ਜ਼ਿਕਰਯੋਗ ਹੈ ਕਿ ਓਸਾਕਾ ਵਿੱਚ ਜੀ-20 ਸੰਮੇਲਨ ਵਿੱਚ ਜੂਨ ਮਹੀਨੇ ਇਨ੍ਹਾਂ ਨੇਤਾਵਾਂ ਦੀ ਮੁਲਾਕਾਤ ਹੋਈ ਸੀ| ਟਰੰਪ ਨੇ ਸਕੌਟ ਮੌਰੀਸਨ ਦੀ ਸਿਫਤ ਕਰਦਿਆਂ ਕਿਹਾ,”ਮੈਨੂੰ ਸਕੌਟ ਮੌਰੀਸਨ ਦੀ ਚੋਣਾਂ ਵਿੱਚ ਜਿੱਤ ਤੇ ਪਹਿਲਾਂ ਹੀ ਵਿਸ਼ਵਾਸ ਸੀ ਤੇ ਇਸ ਕਾਰਨ ਮੈਨੂੰ ਹੈਰਾਨੀ ਨਹੀਂ ਹੋਈ, ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਕਾਰਨ ਹੈਰਾਨੀ ਹੋਈ ਸੀ| ਮੈਂ ਉਨ੍ਹਾਂ ਦੇ ਕੰਮ ਤੋਂ ਵਾਕਫ ਹਾਂ|” ਜ਼ਿਕਰਯੋਗ ਹੈ ਕਿ ਮਈ ਵਿੱਚ ਹੋਈਆਂ ਆਮ ਚੋਣਾਂ ਵਿੱਚ ਸਕੌਟ ਮੌਰੀਸਨ ਨੂੰ ਵੱਡੀ ਜਿੱਤ ਹਾਸਲ ਹੋਈ ਸੀ ਤੇ ਮੁੜ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ| ਜ਼ਿਕਰਯੋਗ ਹੈ ਕਿ ਸਕੌਟ ਮੌਰੀਸਨ ਓਹੀਓ ਦਾ ਦੌਰਾ ਕਰਨਗੇ|

Share this story
WRITTEN BY

BREAKING