Skip to content

550ਵਾਂ ਪ੍ਰਕਾਸ਼ ਦਿਹਾੜਾ ਜਾਤ-ਪਾਤ ਤੇ ਊਚ-ਨੀਚ ਦੀਆਂ ਲਕੀਰਾਂ ਮਿਟਾਉਣ ਦਾ ਮੁਕੱਦਸ ਮੌਕਾ: ਮਨਪ੍ਰੀਤ ਬਾਦਲ

Share this story

ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਨਤਮਸਤਕ ਹੋਏ ਵਿੱਤ ਮੰਤਰੀ, ਕੀਰਤਨ ਸਰਵਣ ਕੀਤਾ

ਸੁਲਤਾਨਪੁਰ ਲੋਧੀ – ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੌਰਾਨ ਅੱਜ ਮੁੱਖ ਪੰਡਾਲ ‘ਗੁਰੂ ਨਾਨਕ ਦਰਬਾਰ’ ਵਿਚ ਵਿੱਤ ਮੰਤਰੀ, ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਨਾਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੁਕੱਦਸ ਦਿਹਾੜੇ ਦੀ ਸੰਗਤ ਨੂੰ ਮੁਬਾਰਬਾਦ ਦਿੰਦੇ ਹੋਏ ਬਾਬੇ ਨਾਨਕ ਦੇ ਸਿਧਾਤਾਂ ‘ਤੇ ਚੱਲ ਕੇ ਸਮਾਜ ‘ਚੋਂ ਭ੍ਰਿਸ਼ਟਾਚਾਰ, ਅੱੱਤਿਆਚਾਰ, ਗੁਰਬਤ ਜਿਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ ਤੇ ਹੋਰ ਪਤਵੰਤਿਆਂ ਨੇ ਵੀ ਮੁੱਖ ਪੰਡਾਲ ‘ਚ ਹਾਜ਼ਰੀ ਭਰੀ।ਇਸ ਮੁਬਾਰਕ ਮੌਕੇ ਸੰਗਤ ਨਾਲ ਵਿਚਾਰ ਸਾਂਝੇ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਸਿਰਫ ਪੰਜਾਬ ਦੀ ਧਰਤੀ ‘ਤੇ ਹੀ ਨਹੀਂ, ਸਗੋਂ ਵਿਸ਼ਵ ਭਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਦੁਨੀਆਂ ‘ਤੇ ਨਾ ਆਉਂਦੇ ਤਾਂ ਸ਼ਾਇਦ ਇਨਸਾਨੀਅਤ ਅਧੂਰੀ ਰਹਿ ਜਾਂਦੀ। ਉਨਾਂ ਦੇ ਆਗਮਨ ਨਾਲ ਸਮਾਜ ‘ਚ ਇਖਲਾਕੀ ਕਦਰਾਂ-ਕੀਮਤਾਂ ਪ੍ਰਫੁੱਲਿਤ ਹੋਈਆਂ ਤੇ ਇਨਸਾਨੀਅਤ ਦੇ ਸਾਰੇ ਅਧੂਰੇ ਰੰਗ ਪੂਰੇ ਹੋ ਗਏ। ਉਨਾਂ ਕਿਹਾ ਕਿ ਦੱਬੇ-ਕੁਚਲੇ ਤੇ ਲਤਾੜੇ ਵਰਗ ਦੇ ਲੋਕਾਂ ਨੂੰ ਉਚਾ ਚੁੱਕ ਕੇ ਸਮਾਜ ‘ਚ ਜੁਰਮ ਦਾ ਖਾਤਮਾ ਕਰਨਾ ਹੀ ਗੁਰੂ ਸਾਹਿਬ ਦਾ ਪੈਗਾਮ ਹੈ, ਜਿਸ ਨੂੰ ਹਰ ਧਰਮ ਦੇ ਲੋਕਾਂ ਵੱਲੋਂ ਕਬੂਲਿਆ ਗਿਆ ਹੈ। ਉਨਾਂ ਨਵੀਂ ਪੀੜੀ ਨੂੰ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ ਦੇ ਸੰੰਦੇਸ਼ ਨੂੰ ਦਿਲੋਂ ਅਪਣਾਉਣ ਅਤੇ ਉਨਾਂ ਦੇ ਦਿਖਾਏ ਰਸਤੇ ‘ਤੇ ਚੱਲਣ ਲਈ ਪ੍ਰੇਰਿਆ।ਉਨਾਂ ਆਖਿਆ ਕਿ 20ਵੀਂ ਸਦੀ ‘ਚ ਪੰਜਾਬ ਨੇ ਬਹੁਤ ਕੁਝ ਗਵਾਇਆ, ਸਾਡੇ ਤੋਂ ਬਹੁਤ ਅਜ਼ੀਜ਼ ਅਸਥਾਨ ਤੇ ਹੋਰ ਵਿਲੱਖਣ ਚੀਜ਼ਾਂ ਖੁੱਸ ਗਈਆਂ, ਪਰ 21ਵੀਂ ਸਦੀ ਜੋੜਨ ਵਾਲੀ ਸਦੀ ਹੈ, ਜਿਸ ਦੀ ਮਿਸਾਲ ਕਰਤਾਰਪੁਰ ਲਾਂਘਾ ਖੁੱਲਣ ਜਿਹੇ ਮੁਬਾਰਕ ਮੌਕੇ ਤੋਂ ਮਿਲਦੀ ਹੈ। ਇਹ ਦਿਨ ਸਾਲਾਂ ਤੋਂ ਉਡੀਕਿਆ ਜਾ ਰਿਹਾ ਸੀ, ਜੋ ਆਖਰ ਬਾਬੇ ਨਾਨਕ ਦੀ ਮਿਹਰ ਨਾਲ ਪ੍ਰਕਾਸ਼ ਦਿਹਾੜੇ ਮੌਕੇ ਸੰਪੂਰਨ ਹੋ ਗਿਆ ਹੈ, ਜਿਸ ਲਈ ਸਾਰੀ ਸੰਗਤ ਵਧਾਈ ਦੀ ਪਾਤਰ ਹੈ।

Share this story
WRITTEN BY

BREAKING