ਫ਼ਿਲਮ ਤੇ ਵੈੱਬ ਜਗਤ ’ਚ ਤਵਾਜ਼ਨ ਬਿਠਾਉਣਾ ਜ਼ਰੂਰੀ ਇਮਰਾਨ
ਅਦਾਕਾਰ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਉਹ ਫ਼ਿਲਮ ਤੇ ਵੈੱਬ ਜਗਤ ’ਚ ਤਵਾਜ਼ਨ ਬਿਠਾਉਣਾ ਚਾਹੁੰਦੇ ਹਨ। ਇਮਰਾਨ ਨੇ ਨਾਲ ਹੀ ਕਿਹਾ ਕਿ ਆਨਲਾਈਨ ਸਟ੍ਰੀਮਿੰਗ ਪਲੇਟਫਾਰਮ ’ਤੇ ਵੱਧ ਕੰਮ ਕਰਨ ਬਾਰੇ ਹਾਲੇ ਉਨ੍ਹਾਂ ਨਹੀਂ ਸੋਚਿਆ। ਇਸੇ ਸਾਲ ਨੈੱਟਫਲਿਕਸ ’ਤੇ ਅਦਾਕਾਰ ਦੀ ਪਹਿਲੀ ਸੀਰੀਜ਼ ‘ਬਾਰਡ ਆਫ਼ ਬਲੱਡ’ ਰਿਲੀਜ਼ ਹੋਈ ਹੈ। ਇਮਰਾਨ ਨੇ ਇਸ ’ਚ ਭਾਰਤੀ ਖ਼ੁਫੀਆ ਏਜੰਟ ਕਬੀਰ ਆਨੰਦ ਦਾ ਕਿਰਦਾਰ ਨਿਭਾਇਆ ਹੈ ਤੇ ਇਹ ਸੀਰੀਜ਼ ਬਿਲਾਲ ਸਿੱਦਿਕੀ ਦੇ ਇਸੇ ਨਾਂ ਦੇ ਨਾਵਲ ’ਤੇ ਅਧਾਰਿਤ ਹੈ। ਇਮਰਾਨ ਨੇ ਕਿਹਾ ਕਿ ਆਨਲਾਈਨ ਪਲੇਟਫਾਰਮ ਲਈ ਕੰਮ ਚੁਣਨ ਵੇਲੇ ਉਹ ਕਾਫ਼ੀ ਵਿਚਾਰ ਕਰਦੇ ਹਨ ਤੇ ਸੰਤੁਲਨ ਬਣਾ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇ ਅਦਾਕਾਰ ਜ਼ਿਆਦਾ ਆਨਲਾਈਨ ਹੀ ਦਿਖੇਗਾ ਤਾਂ ਸਿਨੇਮਾ ਹਾਲ ਵਿਚ ਕੋਈ ਕਿਉਂ ਉਸ ਨੂੰ ਦੇਖਣ ਆਵੇਗਾ।






