February 5, 2025
#ਪ੍ਰਮੁੱਖ ਖ਼ਬਰਾਂ #ਮਨੋਰੰਜਨ

Remo’s Brother-in-Law died, Body found lying in home

ਰੈਮੋ ਡਿਸੂਜ਼ਾ ਦੇ ਸਾਲੇ ਦੀ ਹੋਈ ਮੌਤ, ਘਰ ’ਚ ਮਿਲੀ ਲਾਸ਼

ਰੈਮੋ ਡਿਸੂਜ਼ਾ ਦੇ ਸਾਲੇ ਜੇਸਨ ਵਾਟਕਿੰਸ ਦਾ ਦਿਹਾਂਤ ਹੋ ਗਿਆ ਹੈ। ਉਹ ਆਪਣੇ ਘਰ ਮ੍ਰਿਤਕ ਪਾਏ ਗਏ ਹਨ। ਕੋਰੀਓਗ੍ਰਾਫਰ, ਫ਼ਿਲਮ ਨਿਰਮਾਤਾ, ਨਿਰਦੇਸ਼ਕ ਰੈਮੋ ਡਿਸੂਜ਼ਾ ਦਾ ਸਾਲਾ ਜੇਸਨ ਵਾਟਕਿੰਸ ਆਪਣੇ ਮਿੱਲਤ ਨਗਰ ਵਿਖੇ ਮ੍ਰਿਤਕ ਮਿਲਿਆ ਹੈ। ਜੇਸਨ ਵਾਟਕਿੰਸ ਦੀ ਭੈਣ ਲੀਜੇਲ ਡਿਸੂਜ਼ਾ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ, ਮੈਂ ਤੁਹਾਨੂੰ ਇਸ ਲਈ ਮੁਆਫ਼ ਨਹੀਂ ਕਰਾਂਗੀ।’

ਇਹ ਖ਼ਬਰ ਵੀ ਪੜ੍ਹੋ – ਸਾਈਕਲ ਚਲਾਉਂਦੇ ਨਜ਼ਰ ਆਏ ਕਾਰਤਿਕ ਆਰੀਅਨ, ਲੋਕਾਂ ਨੇ ਕਿਹਾ- ‘ਸਲਮਾਨ ਨੂੰ ਕਾਪੀ ਕਰ ਰਹੇ ਹੋ’

ਇਕ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਜਦਕਿ ਇਕ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਜੇਸਨ ਨੂੰ ਕੂਪਰ ਹਸਪਤਾਲ ਲਿਆਂਦਾ ਗਿਆ ਹੈ ਤੇ ਓਸ਼ੀਵਾੜਾ ਪੁਲਸ ਲੋੜੀਂਦੀ ਕਾਰਵਾਈ ਕਰ ਰਹੀ ਹੈ। ਰੈਮੋ ਡਿਸੂਜ਼ਾ ਇਸ ਸਮੇਂ ਗੋਆ ’ਚ ਹੈ, ਜਿਥੇ ਉਹ ਇਕ ਵਿਆਹ ’ਚ ਸ਼ਾਮਲ ਹੋਣ ਲਈ ਗਏ ਸਨ। ਜੇਸਨ ਵਾਟਕਿੰਸ ਹਸਪਤਾਲ ’ਚ ਕੰਮ ਕਰ ਰਿਹਾ ਸੀ। ਉਹ ਲੰਬੇ ਸਮੇਂ ਤੋਂ ਫ਼ਿਲਮ ਇੰਡਸਟਰੀ ’ਚ ਹੈ। ਉਸ ਨੇ ਰੈਮੋ ਡਿਸੂਜ਼ਾ ਦੀਆਂ ਫ਼ਿਲਮਾਂ ’ਚ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ।

ਰੈਮੋ ਡਿਸੂਜ਼ਾ ਨਾਲ ਸੰਪਰਕ ਕੀਤਾ ਜਾਣਾ ਬਾਕੀ ਹੈ ਤੇ ਉਨ੍ਹਾਂ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰੈਮੋ ਡਿਸੂਜ਼ਾ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਹਨ। ਉਨ੍ਹਾਂ ਨੇ ਕਈ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਹ ਕਈ ਡਾਂਸ ਰਿਐਲਿਟੀ ਸ਼ੋਅਜ਼ ਨੂੰ ਜੱਜ ਵੀ ਕਰਦੇ ਹਨ। ਰੈਮੋ ਡਿਸੂਜ਼ਾ ਨੂੰ ਡਾਂਸ ਕਰਨਾ ਪਸੰਦ ਹੈ। ਜਾਣਿਆ ਜਾਂਦਾ ਹੈ ਕਿ ਉਸ ਨੂੰ ਮਾਈਕਲ ਜੈਕਸਨ ਦਾ ਪ੍ਰਸ਼ੰਸਕ ਮੰਨਿਆ ਜਾਂਦਾ ਹੈ ਤੇ ਉਸ ਨਾਲ ਸਬੰਧਤ ਕਦਮਾਂ ਨੂੰ ਸਿਖਾਉਣ ’ਚ ਨਿਪੁੰਨ ਮੰਨਿਆ ਜਾਂਦਾ ਹੈ।

ਰੈਮੋ ਡਿਸੂਜ਼ਾ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਫ਼ਿਲਮ ‘ਰੇਸ 3’ ਬਣਾਈ ਸੀ, ਜੋ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਫਲਾਪ ਰਹੀ ਸੀ। ਇਸ ਫ਼ਿਲਮ ਲਈ ਸਲਮਾਨ ਖ਼ਾਨ ਨੂੰ ਕਾਫੀ ਟਰੋਲ ਵੀ ਕੀਤਾ ਗਿਆ ਸੀ। ਇਸ ’ਚ ਬੌਬੀ ਦਿਓਲ ਦੀ ਵੀ ਅਹਿਮ ਭੂਮਿਕਾ ਸੀ।

Remo’s Brother-in-Law died, Body found lying in home

Kartik spotted cycling, Fans Said Copying Salman

Remo’s Brother-in-Law died, Body found lying in home

SRK is back on social media after