SRK is back on social media after 4 Months
ਸ਼ਾਹਰੁਖ ਖ਼ਾਨ ਨੇ 4 ਮਹੀਨਿਆਂ ਬਾਅਦ ਕੀਤੀ ਸੋਸ਼ਲ ਮੀਡੀਆ ’ਤੇ ਵਾਪਸੀ, ਸਾਂਝੀ ਕੀਤੀ ਇਹ ਪੋਸਟ
ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਲਈ ਪਿਛਲੇ ਸਾਲ ਦੇ ਆਖਰੀ ਮਹੀਨੇ ਕਾਫੀ ਮੁਸ਼ਕਿਲ ਰਹੇ। ਅਕਤੂਬਰ ’ਚ ਉਸ ਦੇ ਪੁੱਤਰ ਆਰੀਅਨ ਖ਼ਾਨ ਨੂੰ ਡਰੱਗਜ਼ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਆਰੀਅਨ ਨੂੰ ਕਰੀਬ ਇਕ ਮਹੀਨੇ ਤੱਕ ਸਲਾਖਾਂ ਪਿੱਛੇ ਦਿਨ ਕੱਟਣੇ ਪਏ।
ਇਹ ਖ਼ਬਰ ਵੀ ਪੜ੍ਹੋ – ਰੈਮੋ ਡਿਸੂਜ਼ਾ ਦੇ ਸਾਲੇ ਦੀ ਹੋਈ ਮੌਤ, ਘਰ ’ਚ ਮਿਲੀ ਲਾਸ਼
ਆਰੀਅਨ ਆਖਿਰਕਾਰ 30 ਅਕਤੂਬਰ ਨੂੰ ਜੇਲ੍ਹ ਤੋਂ ਬਾਹਰ ਆਇਆ। ਇਸ ਮੁਸ਼ਕਿਲ ਦੌਰ ’ਚ ਸ਼ਾਹਰੁਖ ਨੇ ਆਪਣੇ ਕੰਮ ਤੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈ ਲਿਆ। ਆਖਰੀ ਵਾਰ ਉਸ ਨੇ ਕੇਸ ਤੋਂ ਪਹਿਲਾਂ 19 ਸਤੰਬਰ, 2021 ਨੂੰ ਪੋਸਟ ਕੀਤਾ ਸੀ। ਹੁਣ ਚਾਰ ਮਹੀਨਿਆਂ ਬਾਅਦ ਕਿੰਗ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਵਾਪਸੀ ਕੀਤੀ ਹੈ। ਆਰੀਅਨ ਦੇ ਮਾਮਲੇ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਹਿਲੀ ਪੋਸਟ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਸ਼ਾਹਰੁਖ ਨੇ ਇਕ ਪ੍ਰਮੋਸ਼ਨਲ ਵੀਡੀਓ ਪੋਸਟ ਕੀਤੀ ਹੈ। ਭਾਵੇਂ ਇਹ ਸ਼ਾਹਰੁਖ ਦੀ ਪ੍ਰਮੋਸ਼ਨਲ ਪੋਸਟ ਹੈ ਪਰ ਇਹ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਹੈ। ਸ਼ਾਹਰੁਖ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦਾ ਇੰਤਜ਼ਾਰ ਕਰ ਰਹੇ ਸਨ, ਜੋ ਅੱਜ ਪੂਰਾ ਹੋ ਗਿਆ ਹੈ।
ਇਸ ਵੀਡੀਓ ’ਚ ਇਸ਼ਤਿਹਾਰ ਰਾਹੀਂ ਉਸ ਨੇ ਆਪਣੀ ਤੇ ਦੂਜਿਆਂ ਦੀ ਕਾਮਯਾਬੀ ਦੱਸੀ ਹੈ। ਸਫਲਤਾ ਵਰਗੀ ਕੋਈ ਹੋਰ ਚੀਜ਼ ਨਹੀਂ ਹੈ… ਤੁਹਾਡੀ ਸਫਲਤਾ ਤੁਹਾਡੇ ਹਰ ਕੰਮ ’ਚ ਝਲਕਦੀ ਹੈ, ਤੁਸੀਂ ਜਿਸ ਦੇ ਹੱਕਦਾਰ ਹੋ, ਤੁਸੀਂ ਉਸ ਦੇ ਹੱਕਦਾਰ ਹੋ, ਤੁਸੀਂ ਰੌਸ਼ਨੀ ਨਾਲੋਂ ਚਮਕਦਾਰ ਹੋ, ਜ਼ਿੰਦਗੀ ਤੋਂ ਵੱਧ ਰੰਗੀਨ ਹੋ, ਤੁਸੀਂ ਹਰ ਪਲ ਜਿੱਤਦੇ ਹੋ, ਤੁਸੀਂ ਆਪਣੀ ਦੁਨੀਆ ’ਤੇ ਰਾਜ ਕਰਦੇ ਹੋ।’
ਸੋਸ਼ਲ ਮੀਡੀਆ ’ਤੇ ਸ਼ਾਹਰੁਖ ਦੀ ਵਾਪਸੀ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖ਼ੁਸ਼ ਹੋਏ। ਇਕ ਯੂਜ਼ਰ ਨੇ ਲਿਖਿਆ ‘ਕਿੰਗ ਇਜ਼ ਬੈਕ’। ਇਕ ਹੋਰ ਯੂਜ਼ਰ ਨੇ ਲਿਖਿਆ, ‘ਆਖਿਰਕਾਰ SRK ਸੋਸ਼ਲ ਮੀਡੀਆ ’ਤੇ ਵਾਪਸ ਆ ਗਿਆ ਹੈ।’ ਇਕ ਹੋਰ ਨੇ ਲਿਖਿਆ ‘ਵੈਲਕਮ ਬੈਕ ਮਾਸਟਰ।’ ਸੋਸ਼ਲ ਮੀਡੀਆ ’ਤੇ ਸ਼ਾਹਰੁਖ ਦੀ ਵਾਪਸੀ ਦਾ ਲਗਭਗ ਸਾਰੇ ਯੂਜ਼ਰਸ ਨੇ ਸਵਾਗਤ ਕੀਤਾ ਹੈ।