ਭਾਰਤੀ ਸਿਨੇਮਾ ਅਦਾਕਾਰਾਂ ਦੀ ਸੂਚੀ ’ਚ ਪ੍ਰਿਯੰਕਾ ਚੋਪੜਾ ਮੋਹਰੀ
ਆਈਐੱਮਡੀਬੀ ਦੀ ਭਾਰਤ ਸਿਨੇਮਾ ਤੇ ਟੈਲੀਵਿਜ਼ਨ ਦੇ 10 ਸਿਖ਼ਰਲੇ ਅਦਾਕਾਰਾਂ ਦੀ ਸੂਚੀ ’ਚ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਸਿਖ਼ਰਲੇ ਸਥਾਨ ’ਤੇ ਹੈ। ਇਹ ਸੂਚੀ ਆਈਐੱਮਡੀਬੀਪ੍ਰੋ ਸਟਾਰ ਮੀਟਰ ਰੈਂਕਿੰਗ ਤੋਂ ਮਿਲੇ ਡੇਟਾ ਦੇ ਆਧਾਰ ’ਤੇ ਤਿਆਰ ਕੀਤੀ ਜਾਂਦੀ ਹੈ। ਇਹ ਰੈਂਕਿੰਗ ਆਈਐੱਮਡੀਬੀ ਵਿਜ਼ਟਰਜ਼ ਦੇ ਮਹੀਨਾਵਾਰ 20 ਕਰੋੜ ਤੋਂ ਵੱਧ ਅਸਲ ਪੇਜ ਵਿਚਾਰਾਂ ਦੇ ਆਧਾਰ ’ਤੇ ਹੁੰਦੀ ਹੈ। ਆਈਐੱਮਡੀਬੀ ਦੀ ਸੂਚੀ ’ਚ ਉਹ ਅਦਾਕਾਰ ਸ਼ਾਮਲ ਹੁੰਦੇ ਹਨ ਜੋ ਸਾਰਾ ਸਾਲ ਲਗਾਤਾਰ ਆਈਐੱਮਡੀਬੀ ਪ੍ਰੋ ਹਫ਼ਤਾਵਾਰੀ ਸਟਾਰਮੀਟਰ ਚਾਰਟ ’ਚ ਸਭ ਤੋਂ ਉੱਚੀ ਰੈਂਕਿੰਗ ’ਤੇ ਕਾਇਮ ਰਹਿੰਦੇ ਹਨ। ਭਾਰਤ ਦੀ ਅਦਾਕਾਰਾ ਦਿਸ਼ਾ ਪਟਾਨੀ ਇਸ ਸੂਚੀ ’ਚ ਦੂਜੇ ਅਤੇ ਅਦਾਕਾਰ ਰਿਤਿਕ ਰੌਸ਼ਨ ਤੀਜੇ ਨੰਬਰ ’ਤੇ ਹੈ। ਕਿਆਰਾ ਅਡਵਾਨੀ ਚੌਥੀ ਅਜਿਹੀ ਅਦਾਕਾਰਾ ਹੈ ਜਿਸ ਨੂੰ ਸਾਲ ਭਰ ਸਭ ਤੋਂ ਵੱਧ ਵਿਚਾਰ ਮਿਲੇ।






