ਵਿੱਦਿਆ ਬਾਲਨ ਦੀ ‘ਸ਼ਕੁੰਤਲਾ ਦੇਵੀ’ 8 ਮਈ ਨੂੰ ਹੋਵੇਗੀ ਰਿਲੀਜ਼
ਅਦਾਕਾਰਾ ਵਿੱਦਿਆ ਬਾਲਨ ਦੀ ਫ਼ਿਲਮ ‘ਸ਼ਕੁੰਤਲਾ ਦੇਵੀ’ ਅਗਲੇ ਵਰ੍ਹੇ ਮਈ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਵਿੱਦਿਆ ਬਾਲਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ ਖ਼ਾਤੇ ’ਤੇ ਆਪਣੀ ਆਉਣ ਵਾਲੀ ਫ਼ਿਲਮ ਰਿਲੀਜ਼ ਹੋਣ ਦੀ ਤਰੀਕ ਦਾ ਐਲਾਨ ਕੀਤਾ ਹੈ। ਇਹ ਫਿਲਮ ਮਰਹੂਮ ਗਣਿਤਕਾਰ ਸ਼ਕੁੰਤਲਾ ਦੇਵੀ ਦੀ ਜ਼ਿੰਦਗੀ ’ਤੇ ਆਧਾਰਤ ਹੈ। ਵਿੱਦਿਆ ਨੇ ਆਪਣੇ ਫਾਲੋਅਰਜ਼ ਨੂੰ ਪਹੇਲੀ ਦੇ ਰੂਪ ’ਚ ਦੱਸਿਆ ਕਿ ਉਸ ਦੀ ਫ਼ਿਲਮ ਹੁਣ ਤੋਂ ਠੀਕ 148 ਦਿਨਾਂ ਬਾਅਦ ਰਿਲੀਜ਼ ਹੋਵੇਗੀ। ਇੰਸਟਾਗ੍ਰਾਮ ਖ਼ਾਤੇ ’ਤੇ ਵਿੱਦਿਆ ਨੇ ਪੋਸਟ ਕੀਤਾ, ‘‘ਉਸਦੀ ਫਿਲਮ 8 ਮਈ ਨੂੰ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ।’’ ਇਸ ਫ਼ਿਲਮ ਵਿੱਚ ਅਦਾਕਾਰਾ ਸਾਨੀਆ ਮਲਹੋਤਰਾ ਸ਼ਕੁੰਤਲਾ ਦੇਵੀ ਦੀ ਬੇਟੀ ਅਨੁਪਮਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਅਮਿਤ ਸਾਧ ਵੀ ਫ਼ਿਲਮ ਦਾ ਅਹਿਮ ਹਿੱਸਾ ਹੋਣਗੇ।






