ਗਣਤੰਤਰਾ ਦਿਵਸ ਸਬੰਧੀ ਉੱਪ ਮੰਡਲ ਮਜਿਸਟਰੇਟ ਪਾਤੜਾਂ ਵੱਲੋਂ ਵਿਸ਼ੇਸ ਮੀਟਿੰਗ
ਪਾਤੜਾਂ – ਗਣਤੰਤਰਤਾ ਦਿਵਸ 26 ਜਨਵਰੀ ਦੇ ਸਬੰਧ ਵਿੱਚ ਐਸ. ਡੀ. ਐਮ. ਦਫਤਰ ਪਾਤੜਾਂ ਵਿਖੇ ਉਪ ਮੰਡਲ ਮਜਿਸਟਰੇਟ ਪਤੜਾਂ ਪਾਲਿਕਾ ਅਰੋੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਹਲਕੇ ਦੇ ਸਰਕਾਰੀ ਅਤੇ ਅਰਦ ਸਰਕਰੀ ਸਕੂਲਾਂ ਦੇ ਸਟਾਫ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਸਾਦਕ ਅਫਸਰ ਪਰਮਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਤੋਂ ਅਧਿਕਾਰੀ ਸ਼ਮਿਲ ਹੋਏ। ਇਸ ਮੌਕੇ ਪਾਤੜਾਂ ਉੱਪ ਮੰਡਲ ਮਜਿਸਟਰੇਟ ਪਾਲਿਕਾ ਅਰੋੜਾ ਨੇ ਸਾਰੇ ਵਿਭਾਗਾਂ ਤੋਂ ਪਹੁੰਚੇ ਅਫਸਰਾਂ ਦੀਆਂ ਗਣਤੰਤਰਤਾ ਦਿਵਸ ਦੇ ਸਮਾਗਮ ਸਬੰਧੀ ਵੱਖ-ਵੱਖ ਕੰਮਾਂ ਵਿੱਚ ਡਿਊਟੀਆਂ ਲਾਉਣ ਤੋਂ ਇਲਾਵਾ ਆਮ ਪਬਲਿਕ ਲਈ ਖਾਸ ਪ੍ਰਬੰਧਾਂ ਤੋਂ ਇਲਾਵਾ ਰੂਟ ਮਾਰਚ ਅਤੇ ਫਾਸਟ ਮਾਰਚ ਵਿੱਚ ਐਨ. ਸੀ. ਸੀ. ਦੇ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਪਰੇਡ ਸਬੰਧੀ ਤਿਆਰੀਆਂ ਮੁਕੱਮਲ ਕਰਾਉਣ ਸਬੰਧੀ ਹਾਜਰ ਹੋਣ ਦੀ ਅਪੀਲ ਕੀਤੀ। ਉਨ੍ਹਾਂ ਗਣਤੰਤਰਤਾ ਦਿਵਸ ਦੇ ਸਮਾਗਮ ਲਈ ਸਵਾਗਤੀ ਗੇਟ ਲਈ ਬੀ. ਡੀ. ਪੀ. ਓ. ਪਾਤੜਾਂ ਅਤੇ ਸੀ. ਡੀ. ਪੀ. ਓ. ਨੂੰ ਆਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਐਸ. ਐਮ. ਓ. ਪਾਤੜਾਂ ਦਰਸ਼ਨ ਸਿੰਘ ਦੀ ਮੈਡੀਕਲ ਸਹਾਇਤਾ ਲਈ ਖਾਸ਼ ਤੌਰ ਤੇ ਡਾਕਟਰਾਂ ਦੀ ਟੀਮ ਨੂੰ ਹਾਜਰ ਰਹਿ ਕੇ ਡਿਉਟੀਆਂ ਦੇਣ ਦੇ ਹੁਕਮ ਜਾਰੀ ਕੀਤੇ ਗਏ। ਇਸ ਮੌਕੇ ਮੀਟਿੰਗ ਵਿੱਚ ਨੈਬ ਤਹਿਸੀਲਦਾਰ ਰਾਜਵਿੰਦਰ ਸਿੰਘ ਧਨੋਵਾ, ਕਾਰਜ ਸਾਦਕ ਅਫਸਰ ਪਰਮਿੰਦਰ ਸਿੰਘ, ਨਗਰ ਕੌਂਸਲ ਇੰਸਪੈਕਟਰ ਜੀਤਾ ਰਾਮ, ਸਰਕਾਰੀ ਸੀ: ਸਕੈਂ: ਸਕੂਲ ਪਾਤੜਾਂ ਵੱਲੋਂ ਮੈਡਮ ਕਿਰਨ ਬਾਲਾ, ਸਰਕਾਰੀ ਮਾਡਲ ਸਕੂਲ ਚੁਨਗਰਾ ਵੱਲੋਂ ਪ੍ਰਿੰਸੀਪਲ ਹਰੀਸ਼ ਕੁਮਾਰ, ਡੀ. ਏ. ਵੀ. ਸਕੂਲ ਵੱਲੋਂ ਧਰਮਿੰਦਰ ਸਿੰਘ, ਗੁਰੂ ਤੇਗਹਾਦਰ ਸਕੂਲ ਵੱਲੋਂ ਹਰਜੀਵਨ ਸਿੰਘ ਅਤੇ ਅਮਨ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਿਰ ਸਨ।






