February 5, 2025
#ਪੰਜਾਬ

ਜੱਦੀ ਪਿੰਡ ‘ਚ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ, ਪਿਤਾ ਨੇ ਪੱਗ ਲਾਹ ਕੇ ਮੰਗਿਆ ਇਨਸਾਫ਼

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇਵਾਲਾ ਵਿੱਚ ਕੀਤਾ ਗਿਆ। ਦੂਰ-ਦੂਰ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ ਪੁੱਜੇ। ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ।

ਇਸ ਦੇ ਨਾਲ ਹੀ ਪਿਛਲੇ ਸਾਲ ਵਿੱਕੀ ਮਿੱਡੂਖੇੜਾ ਦਾ ਮੋਹਾਲੀ ‘ਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ, ਇਸ ਕਤਲ ਦੇ ਇਕਲੌਤੇ ਚਸ਼ਮਦੀਦ ਗਵਾਹ ਉਸ ਦੇ ਵੱਡੇ ਭਰਾ ਅਜੇ ਪਾਲ ਸਿੰਘ ਮਿੱਡੂਖੇੜਾ ਨੇ ਹੁਣ ਆਪਣੀ ਜਾਨ ਨੂੰ ਖਤਰਾ ਦਿੰਦਿਆਂ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।

ਅੰਤਿਮ ਯਾਤਰਾ ਦੌਰਾਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸਿੱਧੂ ਮੂਸੇਵਾਲਾ ਅਮਰ ਰਹੇ ਦੇ ਨਾਅਰੇ ਵੀ ਲਾਏ। ਮੂਸੇਵਾਲਾ ਦੀ ਅੰਤਿਮ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਬੁੱਕਲ ਵਿੱਚ ਰੋ ਪਏ। ਲੋਕਾਂ ਲਈ ਉਸ ਨੂੰ ਦਿਲਾਸਾ ਦੇਣਾ ਵੀ ਔਖਾ ਸੀ। ਉਸ ਨੇ ਆਪਣੀ ਪੱਗ ਲਾਹ ਦਿੱਤੀ ਅਤੇ ਆਪਣੇ ਪੁੱਤਰ ਦੀ ਮੌਤ ਲਈ ਇਨਸਾਫ਼ ਦੀ ਮੰਗ ਕੀਤੀ।

ਗਾਇਕ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦੇਣ ਲਈ ਪਿੰਡ ਮੂਸੇ ਵਿਖੇ ਹਜ਼ਾਰਾਂ ਲੋਕ ਇਕੱਠੇ ਹੋਏ। ਸਾਰਿਆਂ ਦੀਆਂ ਅੱਖਾਂ ਨਮ ਹਨ। ਪਿੰਡ ਦੇ ਹਰ ਘਰ, ਹਰ ਸੜਕ, ਹਰ ਕਾਰ ਅਤੇ ਦਰੱਖਤ ‘ਤੇ ਲੋਕ ਨਜ਼ਰ ਆਉਂਦੇ ਹਨ।

NLP vs NLU: Whats The Difference? BMC