ਯੂਥ ਅਚੀਵਰ ਐਵਾਰਡ ਲਈ ਅਰਜ਼ੀਆਂ ਦੀ ਮੰਗ
ਹੁਸ਼ਿਆਰਪੁਰ – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਵਲੋਂ ਯੂਥ ਅਚੀਵਰ ਐਵਾਰਡ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨਾਂ ਦੱਸਿਆ ਕਿ ਵਿਭਾਗ ਵਲੋਂ 30-31 ਜਨਵਰੀ ਨੂੰ ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿੱਚ ਪੰਜਾਬ ਰਾਜ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿੱਚ ਸੋਸ਼ਲ ਸਰਵਿਸ, ਉਦਮ ਖੇਤਰ, ਖੇਡ, ਰਾਸ਼ਟਰਪਤੀ ਪੱਧਰ ‘ਤੇ ਵਿੱਦਿਅਕ ਪ੍ਰਾਪਤੀਆਂ, ਸਿਵਲ ਸਰਵਿਸਜ਼ (ਆਈ.ਏ.ਐਸ., ਪੀ.ਸੀ.ਐਸ.) ਟਾਪ ਕਰਨ ਵਾਲੇ ਅਤੇ ਰਾਸ਼ਟਰੀ ਪੱਧਰ ‘ਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਚੋਣਵੇਂ ਨੌਜਵਾਨਾਂ ਨੂੰ ਯੂਥ ਅਚੀਵਰ ਐਵਾਰਡ ਨਾਲ ਸਨਮਾਨਿਆ ਜਾਵੇਗਾ।ਉਨਾਂ ਦੱਸਿਆ ਕਿ ਉਕਤ ਕੈਟਾਗਿਰੀ ਨਾਲ ਸਬੰਧਤ ਯੋਗ ਉਮੀਦਵਾਰ 24 ਜਨਵਰੀ ਤੱਕ ਫੁੱਟਕਲ ਸ਼ਾਖਾ, ਕਮਰਾ ਨੰਬਰ 210, ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣਾ ਨਾਮ ਅਤੇ ਪ੍ਰਾਪਤੀਆਂ ਸਬੰਧੀ ਵੇਰਵਾ ਭੇਜ ਸਕਦੇ ਹਨ।






