April 25, 2026
#ਮਨੋਰੰਜਨ

ਫ਼ਿਲਮ ‘ਕੋਡ ਨੇਮ ਅਬਦੁਲ’ ਰਾਹੀਂ ਵਾਪਸੀ ਕਰੇਗੀ ਤਨੀਸ਼ਾ ਮੁਖ਼ਰਜੀ

ਮੁੰਬਈ – ਅਦਾਕਾਰਾ ਤਨਿਸ਼ਾ ਮੁਖ਼ਰਜੀ ਲੰਬੇ ਸਮੇਂ ਮਗਰੋਂ ਮੁੜ ਫ਼ਿਲਮਾਂ ਵਿੱਚ ਆਪਣਾ ਜਲਵਾ ਦਿਖਾਏਗੀ। ਉਹ ਫ਼ਿਲਮ ‘ਕੋਡ ਨੇਮ ਅਬਦੁਲ’ ਰਾਹੀਂ ਵਾਪਸੀ ਕਰ ਰਹੀ ਹੈ। ਇਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਨਿਰਦੇਸ਼ਕ ਈਸ਼ਵਰ ਗੁਨਤੁਰੂ ਹਨ ਅਤੇ ਕਹਾਣੀ ਜਾਂਚ ਏਜੰਸੀ ‘ਰਾਅ’ ਵੱਲੋਂ ਦਿੱਤੇ ਗਏ ਖੁਫੀਆ ਮਿਸ਼ਨ ਦੁਆਲੇ ਘੁੰਮਦੀ ਹੈ। ਆਪਣੀ ਭੂਮਿਕਾ ਬਾਰੇ ਗੱਲਬਾਤ ਕਰਦਿਆਂ ਤਨੀਸ਼ਾ ਦੱਸਦੀ ਹੈ ਕਿ ਉਹ ਪਹਿਲੀ ਵਾਰ ਐਕਸ਼ਨ ਭਰਪੂਰ ਵਿੱਚ ਫ਼ਿਲਮ ਵਿੱਚ ਕੰਮ ਕਰ ਰਹੀ ਹੈ। ਉਸ ਨੂੰ ਇਸ ਫ਼ਿਲਮ ਦਾ ਹਿੱਸਾ ਬਣ ਕੇ ਨਵਾਂ ਤਜਰਬਾ ਹੋਇਆ ਹੈ ਅਤੇ ਬਹੁਤ ਜ਼ਿਆਦਾ ਖ਼ੁਸ਼ ਹੈ। ਇਸ ਤੋਂ ਪਹਿਲਾਂ ਤਨੀਸ਼ਾ ਫ਼ਿਲਮ ‘ਨੀਲ ਐੱਨ ਨਿਕੀ’ ਤੇ ‘ਟੈਂਗੋ ਚਾਰਲੀ’ ਵਿੱਚ ਨਜ਼ਰ ਆਈ ਸੀ।