April 29, 2026
#ਮਨੋਰੰਜਨ

ਸਿਨੇਮਾ ਇਕ-ਦੂਜੇ ਨੂੰ ਜੋੜਨ ਦਾ ਕੰਮ ਕਰ ਰਿਹੈ: ਦੀਪਿਕਾ

ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਜਦੋਂ ਲੋਕ ਇੱਕ ਦੂਜੇ ਤੋਂ ਦੂਰ ਹੋ ਰਹੇ ਹਨ, ਸਿਨੇਮਾ ਸਾਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਇਹ ਵਿਚਾਰ ਅੱਜ ਦੀਪਿਕਾ ਪਾਦੂਕੋਨ ਨੇ ਪ੍ਰਗਟਾਏ। ਮੁੰਬਈ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੀ ਚੇਅਰਪਰਸਨ ਨੇ ਕਿਹਾ ਕਿ ਉਹ ਆਪਣੇ ਕੰਮ ਲਈ ਕੋਈ ਵੀ ਕਿਰਦਾਰ ਨਿਭਾਅ ਸਕਦੀ ਹੈ। ਦੀਪਿਕਾ ਨੇ 21ਵੇਂ ਜੀਓ ਐੱਮਏਐੱਮਆਈ ਫ਼ਿਲਮ ਫੈਸਟੀਵਲ ਵਿੱਚ ਕਿਹਾ ਕਿ ਇੱਕ ਕਲਾਕਾਰ ਵਜੋਂ ਅਸੀਂ ਮੰਨਦੇ ਹਾਂ ਕਿ ਸਿਨੇਮਾ ਬਹੁਤ ਪ੍ਰਭਾਵਸ਼ਾਲੀ ਹੈ। ਦੀਪਿਕਾ ਹੁਣ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਛਪਾਕ’ ਤੇ ਕਬੀਰ ਖਾਨ ਵੱਲੋਂ ਨਿਰਦੇਸ਼ਤ ‘83’ ਵਿੱਚ ਨਜ਼ਰ ਆਵੇਗੀ।