April 23, 2026
#ਪੰਜਾਬ #ਭਾਰਤੀ ਡਾਇਸਪੋਰਾ

ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪੰਜਾਬ ਦਿਵਸ ਸਬੰਧੀ ਵਿਸ਼ੇਸ਼ ਦੀਵਾਨ

ਜਲੰਧਰ – ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪੰਜਾਬੀ ਲਿਖਾਰੀ ਸਭਾ (ਰਜਿ.) ਦੇ ਸਹਿਯੋਗ ਨਾਲ 1ਨਵੰਬਰ ਦਿਨ ਸ਼ੁੱਕਰਵਾਰ (ਪੰਜਾਬ ਦਿਵਸ) ਸਵੇਰੇ 7.15 ਤੋਂ 7.45 ਤੱਕ ਮਨਾਇਆ ਜਾਵੇਗਾ। ਜਿਸ ਵਿੱਚ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸ਼੍ਰੀ ਸਤਨਾਮ ਮਾਣਕ ਜੀ, ਅਤੇ ਪੰਜਾਬੀ ਮਾਂ ਬੋਲੀ ਦੇ ਮੁਦੱਈ ਪੰਜਾਬ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸ੍ਰੀ ਦੀਪਕ ਬਾਲੀ ਜੀ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਨਗੇ। ਸਮਾਪਤੀ ਉਪਰੰਤ ਚਾਹ ਮਠਿਆਈ ਦੇ ਅਤੁੱਟ ਲੰਗਰ ਵਰਤਾਏ ਜਾਣਗੇ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਬੇਅੰਤ ਸਿੰਘ ਸਰਹੱਦੀ, ਸ ਗੁਰਕਿਰਪਾਲ ਸਿੰਘ (ਚੇਅਰਮੈਨ ਸਕੂਲ ਕਮੇਟੀ), ਸ ਹਰਜੀਤ ਸਿੰਘ ਐਡਵੋਕੇਟ (ਚੇਅਰਮੈਨ ਕੋਰ ਕਮੇਟੀ) ਸ ਦਵਿੰਦਰ ਸਿੰਘ ਰਹੇਜਾ, ਸ ਕੁਲਵੰਤਬੀਰ ਸਿੰਘ, ਸ ਅਮਰੀਕ ਸਿੰਘ, ਸ ਸਤਿੰਦਰਪਾਲ ਸਿੰਘ ਛਾਬੜਾ (ਸਾਰੇ ਸੀਨੀਅਰ ਮੀਤ ਪ੍ਰਧਾਨ), ਸ ਗੁਰਮੀਤ ਸਿੰਘ ਜਨਰਲ ਸਕੱਤਰ, ਸ ਇੰਦਰਪਾਲ ਸਿੰਘ ਸਕੱਤਰ ਵਲੋਂ ਸੰਮੂਹ ਸੰਗਤ ਨੂੰ ਉਪਰੋਕਤ ਸਮਾਗਮ ਵਿੱਚ ਪ੍ਰਵਾਰਾਂ ਸਮੇਤ ਸ਼ਮੂਲੀਅਤ ਲਈ ਬੇਨਤੀ ਕੀਤੀ ਜਾਂਦੀ ਹੈ।