August 13, 2026
#ਪੰਜਾਬ

ਸਾਰੇ ਭਾਰਤੀਆਂ ਨੂੰ ਛੋਟਾਂ ਦੇਵੇ ਪਾਕਿ ਸਰਕਾਰ : ਕੈਪਟਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਰੱਖੀ 20 ਡਾਲਰ ਦੀ ਫ਼ੀਸ ਸਦਾ ਲਈ ਖ਼ਤਮ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਛੋਟ ਸਿਰਫ਼ ਇੱਕ ਦੋ ਖ਼ਾਸ ਦਿਨਾਂ ਲਈ ਹੀ ਨਹੀਂ ਰਹਿਣੀ ਚਾਹੀਦੀ, ਸਗੋਂ ਪਾਕਿਸਤਾਨੀ ਸਰਕਾਰ ਨੂੰ ਸ਼ਰਧਾਲੂਆਂ ਤੋਂ ਕਦੇ ਵਸੂਲਣੀ ਹੀ ਨਹੀਂ ਚਾਹੀਦੀ।