ਵਿਸ਼ਾ ਕੇਂਦਰਿਤ ਫਿਲਮਾਂ ਵੀ ਤੈਅ ਫਾਰਮੂਲੇ ਤਹਿਤ ਬਣਦੀਆਂ ਹਨ: ਨਵਾਜ਼ੂਦੀਨ
ਮੁੰਬਈ – ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਮੰਨਣਾ ਹੈ ਕਿ ਹਿੰਦੀ ਸਿਨੇਮਾ ਵਿੱਚ ਭਾਵੇਂ ਵਿਸ਼ਾ ਕੇਂਦਰਿਤ ਫਿਲਮਾ ਦੀ ਚੜ੍ਹਤ ਹੈ ਪਰ ਇਹ ਫਿਲਮਾਂ ਵੀ ਤੈਅ ਫਾਰਮੂਲੇ ’ਤੇ ਹੀ ਬਣਦੀਆਂ ਹਨ, ਜਿਵੇਂ ਕਿ ਬਾਲੀਵੁੱਡ ਦੀ ਮੁੱਖ ਧਾਰਾ ਦੀਆਂ ਫਿਲਮਾਂ। ਉਨ੍ਹਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਬਣੀਆਂ ਫਿਲਮਾਂ ਨੂੰ ਪ੍ਰਚਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਮੁੱਖ ਤੌਰ ’ਤੇ ਇਕ ਵਿਸ਼ੇ ਦੁਆਲੇ ਘੁੰਮਦੀਆਂ ਹਨ ਪਰ ਉਹ ਮੁੱਖ ਧਾਰਾ ਵਾਲੀਆਂ ਫਿਲਮਾਂ ਮੁਤਾਬਕ ਬਣਾਈਆਂ ਜਾਂਦੀਆਂ ਹਨ। ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ’ਚ ਸਿਦੀਕੀ ਨੇ ਕਿਹਾ ਕਿ ਇਹ ਪ੍ਰਚਾਰ ਫਿਲਮਾਂ ਹਨ ਜਿਸ ’ਚ ਤੁਸੀਂ ਇਕ ਮੁੱਦੇ ਨੂੰ ਕੌਮੀ ਸੰਕਟ ਵਾਂਗ ਉਠਾਉਂਦੇ ਹੋ। ਇਹ ਸਿਨੇਮਾ ਨਹੀਂ ਹੈ।






