October 10, 2026
#ਮਨੋਰੰਜਨ

ਫ਼ਿਲਮ ਦੀ ਕਮਾਈ ਨਹੀਂ ਬਲਕਿ ਲੰਮੀ ਉਮਰ ਅਹਿਮ: ਮਹੇਸ਼ ਭੱਟ

ਫ਼ਿਲਮਸਾਜ਼ ਮਹੇਸ਼ ਭੱਟ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਫ਼ਿਲਮ ਦਾ ਦਰਸ਼ਕਾਂ ਦੇ ਚੇਤਿਆਂ ’ਚ ਵੱਸ ਜਾਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ ਨਾ ਕਿ ਪਹਿਲੇ ਦਿਨ ਦੀ ਕਮਾਈ। ਆਪਣੀ 21 ਸਾਲ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਜ਼ਖ਼ਮ’ ਦਾ ਪੋਸਟਰ ਸਾਂਝਾ ਕਰਦਿਆਂ ਮੰਨੇ-ਪ੍ਰਮੰਨੇ ਨਿਰਮਾਤਾ-ਨਿਰਦੇਸ਼ਕ ਨੇ ਕਿਹਾ ਕਿ ਫ਼ਿਲਮ ਦੀ ਲੰਮੀ ਉਮਰ ਉਨ੍ਹਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਕਮਾਈ 10 ਜਾਂ 20 ਸਾਲਾਂ ਬਾਅਦ ਫ਼ਿਲਮ ਲਈ ਕੁਝ ਬੋਲੇਗੀ, ਲੋਕ ਇਸ ਨੂੰ ਯਾਦ ਕਰਨਗੇ? ਉਨ੍ਹਾਂ ਕਿਹਾ ਕਿ ਕਈ ਅਜਿਹੀਆਂ ਫ਼ਿਲਮਾਂ ਹਨ ਜਿਨ੍ਹਾਂ ਕਮਾਈ ਵੀ ਕੀਤੀ ਤੇ ਅਸੀਂ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਾਂ। ‘ਜ਼ਖ਼ਮ’ ਮਹੇਸ਼ ਭੱਟ ਦੀ ਫ਼ਿਲਮ ਨਿਰਦੇਸ਼ਨ ਬਾਰੇ ਡੂੰਘੀ ਸਮਝ ਦਾ ਬਿਹਤਰੀਨ ਨਮੂਨਾ ਹੈ। ਇਸ ਲਈ ਅਜੈ ਦੇਵਗਨ ਨੂੰ ਬਿਹਤਰੀਨ ਅਦਾਕਾਰ ਦਾ ਕੌਮੀ ਸਨਮਾਨ ਮਿਲਿਆ ਸੀ। ਫ਼ਿਲਮ ’ਚ ਪੂਜਾ ਭੱਟ, ਸੋਨਾਲੀ ਬੇਂਦਰੇ, ਨਾਗਾਰਜੁਨ ਦੀ ਅਹਿਮ ਭੂਮਿਕਾ ਸੀ।