May 19, 2026
#ਮਨੋਰੰਜਨ

ਫਿਲਮ ‘ਗਲੀ ਬੁਆਏ’ ਆਸਕਰ ਦੀ ਦੌੜ ਤੋਂ ਬਾਹਰ ਹੋਈ

ਨਿਰਦੇਸ਼ਕ ਜ਼ੋਇਆ ਅਖਤਰ ਦੀ ਫਿਲਮ ‘ਗਲੀ ਬੁਆਏ’ ਆਸਕਰ ਦੀ ਕੌਮਾਂਤਰੀ ਫੀਚਰ ਫਿਲਮ ਸ਼੍ਰੇਣੀ ਤੋਂ ਬਾਹਰ ਹੋ ਗਈ ਹੈ। ਅਦਾਕਾਰ ਰਣਵੀਰ ਸਿੰਘ ਦੇ ਅਭਿਨੈ ਵਾਲੀ ਇਹ ਫਿਲਮ ਟੌਪ- 10 ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਨਾਕਾਮ ਰਹੀ। ਇਸ ਤੋਂ ਅਗਲੇ ਰਾਊਂਡ ਵਿੱਚ 92ਵੇਂ ਅਕਾਦਮੀ ਪੁਰਸਕਾਰ ਲਈ ਵੋਟਿੰਗ ਹੋਵੇਗੀ। ਇਸ ਸ਼੍ਰੇਣੀ ਲਈ 91 ਫਿਲਮਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿੱਚੋਂ 10 ਫਿਲਮਾਂ ਚੁਣੀਆਂ ਗਈਆਂ ਹਨ। ਇਨ੍ਹਾਂ 10 ਫਿਲਮਾਂ ਵਿੱਚ ‘ਪੈਰਾਸਾਈਟ’, ‘ਪੇਨ ਐਂਡ ਗਲੋਰੀ, ‘ਦਿ ਪੇਂਟਿਡ ਬਰਡ’, ‘ਟਰੁੱਥ ਐਂਡ ਜਸਟਿਸ’, ‘ਲੇਸ ਮਿਸਰੇਬਲ’ , ‘ਦੋਜ਼ ਹੂ ਰਿਮੇਂਡ’, ‘ਹਨੀਲੈਂਡ’, ‘ਕੌਰਪਸ ਕ੍ਰਿਸਟੀ’, ‘ਬੀਨਪੋਲ’ ਅਤੇ ‘ਐਟਲਾਂਟਿਕਾ’ ਸ਼ਾਮਲ ਹਨ। ਅਕਾਦਮੀ ਦੇ 92ਵੇਂ ਪੁਰਸਕਾਰ ਲਈ ਨਾਮਜ਼ਦਗੀਆਂ ਦਾ ਐਲਾਨ 13 ਜਨਵਰੀ, 2020 ਨੂੰ ਕੀਤਾ ਜਾਵੇਗਾ। ਪੁਰਸਕਾਰ ਸਮਾਰੋਹ 9 ਫਰਵਰੀ, 2020 ਨੂੰ ਹੌਲੀਵੁੱਡ ਦੇ ਹੌਲੀਵੁੱਡ ਐਂਡ ਹਾਈਲੈਂਡ ਸੈਂਟਰ ਦੇ ਡੌਲਬੀ ਥੀਏਟਰ ਵਿੱਚ ਹੋਵੇਗਾ। ਫਿਲਮ ‘ਗਲੀ ਬੁਆਏ’ ਦੇ ਬਾਹਰ ਹੋਣ ਨਾਲ ਭਾਰਤ ਦੀ ਇੱਕ ਵਾਰ ਫਿਰ ਆਸਕਰ ਜਿੱਤਣ ਦੀ ਉਮੀਦ ਟੁੱਟ ਗਈ ਹੈ।