‘ਘੋਸਟ ਸਟੋਰੀਜ਼’ ’ਚ ਮਨੁੱਖ ਦੇ ਆਪਣੇ ਡਰ ਨੂੰ ਕੀਤਾ ਸ਼ਾਮਲ: ਜ਼ੋਯਾ ਅਖਤਰ
ਫਿਲਮ ‘ਘੋਸਟ ਸਟੋਰੀਜ਼’ ਦੀ ਡਾਇਰੈਕਟਰ ਜ਼ੋਯਾ ਅਖਤਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਇਸ ਫਿਲਮ ਉੱਤੇ ਕੰਮ ਸ਼ੁਰੂ ਕੀਤਾ ਸੀ ਤਾਂ ਇੱਕ ਗੱਲ ਨੂੰ ਲੈ ਕੇ ਉਹ ਸਪਸ਼ਟ ਸੀ ਕਿ ਉਹ ਭੂਤ ਪ੍ਰੇਤਾਂ ਨਾਲ ਸਬੰਧਤ ਰਵਾਇਤੀ ਡਰਾਉਣੀਆਂ ਫਿਲਮਾਂ ਨਹੀਂ ਦਿਖਾਏਗੀ ਸਗੋਂ ਉਹ ਸਦੀਆਂ ਤੋਂ ਸਾਡੇ ਮਨ ਅੰਦਰ ਘਰ ਕਰੀ ਬੈਠੇ ਮੁੱਢਲੇ ਡਰ ਨੂੰ ਦਿਖਾਏਗੀ ਜਿਸ ਦਾ ਲੋਕ ਅਕਸਰ ਸ਼ਿਕਾਰ ਬਣਦੇ ਹਨ।ਜ਼ੋਯਾ ਦੀ ਇਸ ਫਿਲਮ ਵਿੱਚ ਅਭਿਨੇਤਰੀ ਜਾਨ੍ਹਵੀ ਕਪੂਰ ਨੇ ਇੱਕ ਨਰਸ ਦੀ ਭੂਮਿਕਾ ਅਦਾ ਕੀਤੀ ਹੈ ਅਤੇ ਬਜ਼ੁਰਗ ਔਰਤ ਜਿਸ ਦੀ ਉਹ ਸਾਂਭ ਸੰਭਾਲ ਕਰਦੀ ਹੈ, ਉਸ ਦਾ ਕਿਰਦਾਰ ਅਭਿਨੇਤਰੀ ਸੁਰੇਖਾ ਸੀਕਰੀ ਨੇ ਨਿਭਾਇਆ ਹੈ। ਜ਼ੋਯਾ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਉਹ ਆਪਣੀਆਂ ਕਹਾਣੀਆਂ ਨੂੰ ਥੀਮ ਆਧਾਰਿਤ ਬਣਾਉਣ ਵਿੱਚ ਰੁਚਿਤ ਸੀ ਅਤੇ ਇਨ੍ਹਾਂ ਵਿੱਚ ਕੁੱੱਝ ਡਰ- ਭੈਅ ਉਸ ਨੇ ਆਪਣੇ ਕੋਲੋਂ ਵੀ ਸ਼ਾਮਲ ਕੀਤਾ ਹੈ। ਇਨ੍ਹਾਂ ਤੌਖ਼ਲਿਆਂ ਦੇ ਵਿੱਚ ਵਧਦੀ ਉਮਰ ਦਾ ਡਰ, ਇਕੱਲੇ ਰਹਿ ਜਾਣ ਦਾ ਡਰ ਅਤੇ ਮੌਤ ਦਾ ਭੈਅ ਸ਼ਾਮਲ ਹਨ। ਉਸ ਦੀਆਂ ਫਿਲਮਾਂ ਵਿੱਚ ਜਿੰਨ(ਭੂਤ) ਜ਼ੌਂਬੀ ਮਨੁੱਖ ਦੇ ਮੁੱਢਲੇ ਡਰ ਵਿੱਚੋਂ ਉਪਜਦਾ ਹੈ।






