Skip to content

ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ ਵਿੱਦਿਆ

Share this story

ਅਦਾਕਾਰਾ ਵਿੱਦਿਆ ਬਾਲਨ ਆਪਣੀਆਂ ਫ਼ਿਲਮਾਂ ਲਈ ਟਿਕਟ ਖਿੜਕੀ ’ਤੇ ਪੁਰਸ਼ ਅਦਾਕਾਰਾਂ ਤੋਂ ਵੱਡੀ ਸ਼ੁਰੂਆਤ ਚਾਹੁੰਦੀ ਹੈ। ਵਿੱਦਿਆ ਦਾ ਕਹਿਣਾ ਹੈ ਕਿ ਅਭਿਨੇਤਰੀਆਂ ਲਈ ਬੌਲੀਵੁੱਡ ਵਿਚ ਇਹ ਦਿਲਚਸਪ ਸਮਾਂ ਹੈ, ਜਿਵੇਂ ਅੱਜਕਲ ਉਨ੍ਹਾਂ ਨੂੰ ਸਕਰੀਨ ’ਤੇ ਪੇਸ਼ ਕੀਤਾ ਜਾ ਰਿਹਾ ਹੈ, ਕਿਰਦਾਰ ਕਾਫ਼ੀ ਨਿੱਗਰ ਹਨ। ਅਦਾਕਾਰਾ ਨੇ ਹੱਸਦਿਆਂ ਕਿਹਾ ਕਿ ਅਗਲੇ ਦਹਾਕੇ ਪ੍ਰਤੀ ਉਹ ਕਾਫ਼ੀ ਉਤਸ਼ਾਹਿਤ ਹੈ ਤੇ ਨਵੇਂ-ਨਵੇਂ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਵਿੱਦਿਆ ਨੇ ਦੱਸਿਆ ਕਿ 41 ਸਾਲ ਦੀ ਉਮਰ ਵਿਚ ਵੀ ਉਸ ਨੂੰ ਕਈ ਰੰਗਾਂ ਵਾਲੇ ਕਿਰਦਾਰਾਂ ਦੀ ਪੇਸ਼ਕਸ਼ ਹੋ ਰਹੀ ਹੈ। ਵਿੱਦਿਆ ਹਾਲ ਹੀ ਵਿਚ ‘ਮਿਸ਼ਨ ਮੰਗਲ’ ਵਿਚ ਨਜ਼ਰ ਆਈ ਸੀ ਤੇ ਫ਼ਿਲਮ ਨੇ ਕਰੀਬ 300 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਵਿੱਦਿਆ ਦੀ ਅਗਲੀ ਫ਼ਿਲਮ ਗਣਿਤ ਮਾਹਿਰ ਸ਼ਕੁੰਤਲਾ ਦੇਵੀ ਦੀ ਆਤਮ ਕਥਾ ’ਤੇ ਅਧਾਰਿਤ ਹੈ ਤੇ ਪਹਿਲਾਂ ਹੀ ਕਾਫ਼ੀ ਚਰਚਾ ਵਿਚ ਹੈ।

Share this story
WRITTEN BY

BREAKING